lafzandapul
19 subscribers
10 links
ਪੰਜਾਬੀ ਸਾਹਿਤਕ ਮੈਗਜ਼ੀਨ
Download Telegram
Channel created
ਕੀ ਘੋੜਾ ਤੇ ਬੰਦਾ ਕਦੇ ਬੁੱਢੇ ਨਹੀਂ ਹੁੰਦੇ?

ਚੋਟੀ ਦੀਆਂ 10 ਕਹਾਣੀਆਂ ਵਿਚ ਹੌਰਸ ਪਾਵਰ

ਇਕ ਮਿੱਥ ਹੈ ਘੋੜਾ ਤੇ ਬੰਦਾ ਕਦੇ ਬੁੱਢੇ ਨਹੀਂ ਹੁੰਦੇ। ਕਿਹਾ ਇਹ ਵੀ ਜਾਂਦਾ ਹੈ ਕਿ ਬੰਦੇ ਕੁੱਤੇ ਦੇ ਹੱਡ ਹੁੰਦੇ ਆ। ਸਵਾਮੀ ਸਰਬਜੀਤ ਬੰਦਿਆਂ ਬਾਰੇ ਇਕ ਤੀਜੀ ਗੱਲ ਕੱਢ ਲਿਆਇਆ ਹੈ।

ਉਰਮਿਲਾ ਆਨੰਦ ਸਿਮਰਤੀ ਪੁਰਸਕਾਰ ਦੀ ਚੋਟੀ ਦੀਆਂ 10 ਕਹਾਣੀਆਂ ਦੀ ਸੂਚੀ ਵਿਚੋਂ ਅੱਜ ਪੜ੍ਹੋ ਸਵਾਮੀ ਸਰਬਜੀਤ ਦੀ ਕਹਾਣੀ 'ਹੌਰਸ ਪਾਵਰ'
https://lafzandapul.com/punjabi-story-horse-power-swami-sarabjeet/
ਬਲਰਾਜ ਸਾਹਨੀ ਦਾ ਪੰਜਾਬ ਕਨੈਕਸ਼ਨ
ਲੰਘੀ 13 ਅਪ੍ਰੈਲ ਬਲਰਾਜ ਸਾਹਨੀ ਦੀ ਬਰਸੀ ਸੀ। ਬਲਰਾਜ ਸਾਹਨੀ ਨੂੰ ਲੋਕ ਆਪੋ-ਆਪਣੀ ਪਹੁੰਚ ਅਨੁਸਾਰ ਜਾਣਦੇ ਹਨ।
ਜਿਨ੍ਹਾਂ ਨੇ ਫ਼ਿਲਮਾਂ ਦੇਖੀਆਂ ਹਨ, ਉਹ ਉਸ ਨੂੰ ਅਦਾਕਾਰ ਵੱਜੋਂ ਜਾਣਦੇ ਹਨ।
ਜਿਨ੍ਹਾਂ ਨੇ ਉਸ ਦੀਆਂ ਲਿਖਤਾਂ ਪੜ੍ਹੀਆਂ ਹਨ, ਉਹ ਉਸ ਨੂੰ ਲੇਖਕ ਵੱਜੋਂ ਜਾਣਦੇ ਹਨ।
ਜਿਨ੍ਹਾਂ ਨੇ ਉਸ ਨੂੰ ਛੋਹ ਕੇ ਵੇਖਿਆ ਹੈ, ਉਹ ਉਨ੍ਹਾਂ ਨੂੰ ਉਸ ਫੱਕਰ ਵਾਂਗ ਜਾਣਦੇ ਹਨ, ਜੋ ਕੁੜਤਾ ਪਜਾਮਾ ਪਾਈ ਪਿੰਡ ਵਿਚ ਤੁਰਿਆ ਫ਼ਿਰਦਾ ਸਭ ਨੂੰ ਆਪਣਾ-ਆਪਣਾ ਜਿਹਾ ਲੱਗਦਾ ਹੈ।
ਦੋਵਾਂ ਪੰਜਾਬਾਂ ਦੇ ਵਿਚਕਾਰ ਖੜ੍ਹੇ ਪ੍ਰੀਤ ਨਗਰ ਨੇ ਬਲਰਾਜ ਦਾ ਇਹ ਫੱਕਰਪੁਣਾ ਦੇਖਿਆ ਹੈ। ਅੱਜ ਵੀ ਉਸ ਦੇ ਯਾਰ ਉਸ ਨੂੰ ਹਉਕਾ ਭਰ ਕੇ ਯਾਦ ਕਰਦੇ ਹਨ ਤੇ ਉਸ ਨਾਲ ਖਾਧੇ ਪਰੌਠਿਆਂ ਦੀ ਮਹਿਕ ਚੇਤੇ ਕਰਕੇ ਚੀਭ 'ਤੇ ਦੰਦੀ ਵੱਢ ਬੈਠਦੇ ਹਨ।
ਸੰਨ 2010 ਵਿਚ ਕੋਹਾਲੀ ਵਾਲੇ ਜਤਿੰਦਰ ਸਿੰਘ ਔਲ਼ਖ ਨੇ ਪ੍ਰੀਤ ਨਗਰ ਵਿਚ ਘੁੰਮ-ਘੁੰਮ ਕੇ ਬਲਰਾਜ ਦੀਆਂ ਯਾਦਾਂ ਇਕੱਠੀਆਂ ਕਰਕੇ ਉਸ ਦੇ ਯਾਰਾਂ ਤੇ ਗੁੰਮਨਾਮ ਲੋਕਾਂ ਦੀ ਜ਼ੁਬਾਨੀ ਇਕ ਲੇਖ ਲਿਖਿਆ ਸੀ। ਉਦੋਂ ਉਹ ਲੇਖ ਛਾਪਣ ਦਾ ਸ਼ਰਫ਼ ਲਫ਼ਜ਼ਾਂ ਦਾ ਪੁਲ ਨੂੰ ਹਾਸਲ ਹੋਇਆ ਸੀ।
ਲੇਖ ਛਪਣ ਦੇ 13 ਸਾਲਾਂ ਬਾਅਦ ਵੀ 13 ਅਪ੍ਰੈਲ ਨੂੰ ਤੁਰ ਜਾਣ ਵਾਲੇ ਬਲਰਾਜ ਦਾ ਲੇਖ ਲਫ਼ਜ਼ਾਂ ਦਾ ਪੁਲ 'ਤੇ ਸਾਂਭਿਆ ਪਿਆ ਹੈ।
ਆਉ ਅੱਜ ਪੰਜਾਬ ਦੀ ਮਿੱਟੀ, ਪਾਣੀ ਤੇ ਹਵਾ ਵਿਚ ਘੁਲ਼ ਗਏ ਬਲਰਾਜ ਨੂੰ ਇਸ ਲੇਖ ਰਾਹੀਂ ਯਾਦ ਕਰਦੇ ਹਾਂ।

https://lafzandapul.com/balraj-sahni-punjab-connection/
ਚੋਟੀ ਦੀਆਂ 10 ਪੰਜਾਬੀ ਕਹਾਣੀਆਂ

ਕਹਾਣੀ ਲਈ ਦਿੱਤੇ ਜਾਂਦੇ ਉਰਮਿਲਾ ਆਨੰਦ ਸਿਮਰਤੀ ਸਨਮਾਨ ਵਾਸਤੇ ਸਾਲ 2022 ਦੀਆਂ ਚੁਣੀਆਂ ਗਈਆਂ 10 ਕਹਾਣੀਆਂ ਹੁਣ ਤੁਸੀਂ ਲਫ਼ਜ਼ਾਂ ਦਾ ਪੁਲ 'ਤੇ ਪੜ੍ਹ ਸਕਦੇ ਹੋ।

ਇਸ ਵਿਚ 21 ਹਜ਼ਾਰ ਦਾ ਪੁਰਸਕਾਰ ਜਿੱਤਣ ਵਾਲੀ ਬਲੀਜੀਤ ਦੀ ਕਹਾਣੀ ਨੂਣ ਵੀ ਸ਼ਾਮਲ।

ਸਾਰੀਆਂ ਦਸ ਕਹਾਣੀਆਂ ਤੇ ਕਹਾਣੀਕਾਰਾਂ ਬਾਰੇ ਪੂਰੀ ਜਾਣਕਾਰੀ ਲਈ ਇਹ ਲਿੰਕ ਖੋਲ੍ਹੋ

https://lafzandapul.com/top-ten-punjabi-stories-2022/
ਇਨਾਮੀ ਕਹਾਣੀਆਂ ਦੀ ਕਹਾਣੀ…

ਪੰਜਾਬੀ ਸਾਹਿਤ ਵਿਚ ਇਨਾਮ-ਸਨਮਾਨ ਹਮੇਸ਼ਾ ਹੀ ਵਿਵਾਦ ਦਾ ਵਿਸ਼ਾ ਬਣੇ ਰਹਿੰਦੇ ਹਨ। ਲਫ਼ਜ਼ਾਂ ਦਾ ਪੁਲ ਨਾਲ ਆਪਣੀ ਇੰਟਰਵਿਊ ਵਿਚ ਸ਼ਾਇਰ ਹਰਮੀਤ ਵਿਦਿਆਰਥੀ, ਨਾਵਲਕਾਰ ਬਲਦੇਵ ਸਿੰਘ ਤੇ ਮਨਮੋਹਨ ਬਾਵਾ ਵਰਗੀਆਂ ਸ਼ਖ਼ਸ਼ੀਅਤਾਂ ਨੇ ਵੀ ਬੇਬਾਕੀ ਨਾਲ ਕਿਹਾ ਹੈ ਕਿ ਇਨਾਮਾਂ ਦਾ ਰੌਲਾ ਕਦੇ ਮੁੱਕਣ ਵਾਲਾ ਨਹੀਂ ਹੈ।

ਇਸੇ ਤਰ੍ਹਾਂ ਹਰ ਸਾਲ ਕਵਿਤਾ, ਕਹਾਣੀ, ਨਾਵਲ, ਨਾਟਕ, ਅਨੁਵਾਦ ਹਰ ਵਿਧਾ ਤੇ ਵੱਖ-ਵੱਖ ਸੰਸਥਾਵਾਂ ਤੇ ਸਰਕਾਰੀ ਸਾਹਿਤਕ ਅਦਾਰੇ ਇਨਾਮ ਦਿੰਦੇ ਹਨ, ਜੋ ਕਿ ਸਾਹਿਤ ਤੇ ਸਾਹਿਤਕਾਰਾਂ ਨੂੰ ਉਤਸਾਹਤ ਕਰਨ ਲਈ ਇਕ ਚੰਗਾ ਉਪਰਾਲਾ ਹੈ। ਸੋਸ਼ਲ ਮੀਡੀਆ ਤੋਂ ਲੈ ਕੇ ਸਾਹਿਤਕ ਮਹਿਫ਼ਿਲਾਂ ਦੇ ਆਰ-ਪਾਰ ਇਨਾਮ-ਸਨਮਾਨ ਪ੍ਰਾਪਤ ਕਰਨ ਵਾਲਿਆਂ ਤੇ ਇਨਾਮ ਪ੍ਰਾਪਤ ਰਚਨਾਵਾਂ ਬਾਰੇ ਅਕਸਰ ਚੁੰਝ ਚਰਚਾ ਹੁੰਦੀ ਰਹਿੰਦੀ ਹੈ ਪਰ ਨਾ ਹੀ ਸਾਹਿਤਕਾਰ ਤੇ ਨਾ ਹੀ ਆਲੋਚਕ ਉਨ੍ਹਾਂ ਬਾਰੇ ਖੁੱਲ੍ਹ ਕੇ ਕੁਝ ਬੋਲਣ ਜਾਂ ਲਿਖਣ ਦਾ ਹੀਆ ਕਰਦੇ ਹਨ। ਇੱਥੋਂ ਤੱਕ ਕੇ ਕਹਿੰਦੇ-ਕਹਾਉਂਦੇ ਵੱਡੇ-ਵੱਡੇ ਕ੍ਰਾਂਤੀਕਾਰੀ ਤੇ ਪ੍ਰਗਤੀਵਾਦੀ ਲੇਖਕ-ਆਲੋਚਕ ਵੀ ਦੜ੍ਹ ਵੱਟ ਕੇ ਬੈਠ ਜਾਂਦੇ ਹਨ।

ਅਕਸਰ ਇਹ ਵੀ ਚਰਚਾ ਚੱਲਦੀ ਹੈ ਕਿ ਇਨਾਮੀ ਰਚਨਾਵਾਂ ਪਾਠਕਾਂ ਤੱਕ ਤਾਂ ਪਹੁੰਚੀਆਂ ਨਹੀਂ ਜਾਂ ਕਿਸੇ ਨੇ ਪੜ੍ਹੀਆਂ ਨਹੀਂ, ਕਈ ਤਾਂ ਲੇਖਕ ਵੀ ਦਾਅਵਾ ਕਰਦੇ ਹਨ ਕਿ ਵਿਚਾਰ-ਅਧੀਨ ਰਚਨਾ ਦਾ ਨਾਮ ਈ ਅਸੀਂ ਇਨਾਮ ਮਿਲਣ ਤੋਂ ਬਾਅਦ ਸੁਣਿਆ।

ਇਸ ਸਾਰੇ ਸਿਲਸਿਲੇ ਵਿਚੋਂ ਇਕ ਸਾਰਥਕ ਸੰਵਾਦ ਤੋਰਨ ਦੀ ਭਾਵਨਾ ਨਾਲ ਲਫ਼ਜ਼ਾਂ ਦਾ ਪੁਲ ਨੇ ਆਨੰਦ ਪੁਰਸਕਾਰ ਲਈ ਚੁਣੀਆਂ ਗਈਆਂ 10 ਚੋਟੀ ਦੀਆਂ ਕਹਾਣੀਆਂ ਲਫ਼ਜ਼ਾਂ ਦਾ ਪੁਲ 'ਤੇ ਪ੍ਰਕਾਸ਼ਿਤ ਕੀਤੀਆਂ ਅਤੇ ਪਾਠਕਾਂ ਤੇ ਆਲੋਚਕਾਂ ਨੂੰ ਇਨ੍ਹਾਂ ਕਹਾਣੀਆਂ ਨੂੰ ਪੜ੍ਹਨ 'ਤੇ ਵਿਚਾਰਨ ਦਾ ਭਰਪੂਰ ਮੌਕਾ ਦਿੱਤਾ।

ਇਸ ਤੋਂ ਅੱਗੇ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬੀ ਪਾਠਕ, ਲੇਖਕ ਤੇ ਆਲਚੋਕ ਇਨ੍ਹਾਂ ਦਸ ਕਹਾਣੀਆਂ ਬਾਰੇ ਆਪਣੇ ਵਿਚਾਰ ਲਿਖ ਕੇ ਜਾਂ ਬੋਲ ਕੇ (ਆਡਿਉ-ਵੀਡੀਉ) ਰੂਪ ਵਿਚ ਸਾਨੂੰ ਭੇਜਣ, ਅਸੀਂ ਇਸ ਸੰਵਾਦ ਦਾ ਸਿਲਸਿਲਾ ਤੋਰਨ ਦੀ ਨਵੀਂ ਪਰੰਪਰਾ ਸ਼ੁਰੂ ਕਰੀਏ, ਜਿਸ ਵਿਚ ਸਮੂਹ ਪੰਜਾਬੀ ਸਾਹਿਤਕ ਬਿਰਾਦਰੀ ਸਾਂਝਾ ਯੋਗਦਾਨ ਪਾਵੇ। ਸਭ ਦੇ ਸਭ ਤਰ੍ਹਾਂ ਦੇ ਵਿਚਾਰਾਂ ਦਾ ਸੁਆਗਤ ਹੈ ਤੇ ਸਭ ਦੇ ਵਿਚਾਰਾਂ ਨੂੰ ਲਫ਼ਜ਼ਾਂ ਦਾ ਪੁਲ 'ਤੇ ਬਰਾਬਰ ਦੀ ਥਾਂ ਦਿੱਤੀ ਜਾਵੇਗੀ।

ਦਿੱਤੇ ਲਿੰਕ ਰਾਹੀਂ ਸਾਰੀਆਂ ਕਹਾਣੀਆਂ ਪੜ੍ਹ ਸਕਦੇ ਹੋ।
https://t.me/lafzandapul/4
ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ।

ਪੋਸਟ ਸਕ੍ਰਿਪਟ: ਇਹ ਸੰਵਾਦ ਸਿਲਸਿਲਾ ਹੋਰ ਵਿਧਾਵਾਂ ਤੇ ਇਨਾਮਾਂ-ਸਨਮਾਨਾਂ ਬਾਰੇ ਵੀ ਲੜੀਵਾਰ ਚਲਾਇਆ ਜਾਵੇਗਾ।
ਲਫ਼ਜ਼ਾਂ ਦਾ ਪੁਲ ਦਾ ਚੈਨਲ!

ਹੁਣ ਤੁਸੀਂ ਪੰਜਾਬੀ ਸਾਹਿਤ, ਲੇਖਕਾਂ ਤੇ ਪੁਸਤਕਾਂ ਬਾਰੇ ਤਾਜ਼ਾ ਜਾਣਕਾਰੀ ਲਈ ਵੱਟਸ-ਐਪ 'ਤੇ ਲਫ਼ਜ਼ਾਂ ਦਾ ਪੁਲ ਦਾ ਚੈਨਲ ਫੌਲੋ ਕਰ ਸਕਦੇ ਹੋ।

ਇਸ ਚੈਨਲ ਨਾਲ ਜੁੜ ਕੇ ਤੁਸੀਂ ਹਰ ਸਾਹਿਤਕ ਅਪਡੇਟ ਨੂੰ ਇਕੋ ਜਗ੍ਹਾ ਦੇਖ ਸਕਦੇ ਹੋ।

ਸੋ ਇਸ ਵੱਟਸ-ਐਪ ਚੈਨਲ ਨਾਲ ਜੁੜਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।
ਫੇਰ ਫਾਲੌ ਬਟਨ ਨੱਪ ਕੇ ਚੈਨਲ ਨਾਲ ਜੁੜ ਜਾਓ...

https://whatsapp.com/channel/0029Va9Lov5InlqWos3nOV0y
ਇੰਦਰਾ ਜੀ ਮੈਨੂੰ ਪੁਰਸਕਾਰ ਦਿਵਾ ਕੇ ਚੁੱਪ ਕਰਾ ਲਵੋ!

https://fb.watch/nK18FLaBV8/?mibextid=Nif5oz
ਲੋਕ ਕਵੀ ਸੰਤ ਰਾਮ ਉਦਾਸੀ ਦੀ ਬਰਸੀ ਮੌਕੇ, ਪੜ੍ਹੋ ਉਨ੍ਹਾਂ ਦੀ ਧੀ ਵੱਲੋਂ ਲਿਖਿਆ ਇਕ ਖ਼ੂਬਸੂਰਤ ਭਾਵੁਕ ਸੱਚ

ਸੁਣੋ ਸੰਤ ਰਾਮ ਉਦਾਸੀ ਦੀ ਆਵਾਜ਼ ਸਭ ਤੋਂ ਚਰਚਿਤ ਗੀਤ ਮਘਦਾ ਰਹੀਂ ਵੇ ਸੂਰਜਾ...

ਪੜ੍ਹੋ ਉਨ੍ਹਾਂ ਦੀਆਂ ਕੁਝ ਯਾਦਗਾਰ ਰਚਨਾਵਾਂ

https://lafzandapul.com/tag/sant-ram-udasi/
*ਲਫ਼ਜਾਂ ਦਾ ਪੁਲ ਦਾ ਸ਼ਿਵ ਕੁਮਾਰ ਬਟਾਲਵੀ ਜਨਮ ਦਿਨ ਵਿਸ਼ੇਸ਼ ਅੰਕ*

*ਤਤਕਰਾ*
ਸੰਪਾਦਕੀ
ਸ਼ਿਵ ਕੁਮਾਰ ਬਟਾਲਵੀ: ਮੌਤ, ਖ਼ੁਦਕੁਸ਼ੀ ਜਾਂ ਕਤਲ: ਦੀਪ ਜਗਦੀਪ ਸਿੰਘ

ਪੜ੍ਹਚੋਲ
ਸ਼ਿਵ ਇਕੱਲਾ ਸੀ ਇਕੱਲਾ ਹੀ ਰਹੇਗਾ: ਗੁਰਦੀਪ ਸਿੰਘ ਢਿੱਲੋਂ

ਸ਼ਖ਼ਸੀਅਤ
ਸ਼ਿਵ ਬਟਾਲਵੀ: ਕੁਝ ਯਾਦਾਂ: ਗੁਰਦੇਵ ਚੌਹਾਨ
ਸ਼ਿਵ ਕੁਮਾਰ ਪਹਿਲੀ ਤੇ ਆਖ਼ਰੀ ਵਾਰ: ਵਰਿਆਮ ਸੰਧੂ

ਲੇਖ
ਸ਼ਿਵ ਦੀ ਕਵਿਤਾ ਵਿਚ ਬਿਰਹਾ: ਅਕਾਸ਼ ਦੀਪ 'ਭੀਖੀ'

ਸਥਾਈ ਕਾਲਮ
ਕਵਿਤਾਵਾਂ, ਕਹਾਣੀਆਂ, ਸਵੈ-ਜੀਵਨੀ ਅੰਸ਼, ਬੋਲਦੀ ਕਿਤਾਬ

ਪੂਰਾ ਅੰਕ ਪੜ੍ਹਨ ਲਈ ਹੇਠਾਂ ਦਿੱਤਾ ਲਿੰਕ ਖੋਲ੍ਹੋ
https://lafzandapul.com/punjabi-magazine-lafzandapul-may-2023/

ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ
ਲਫ਼ਜਾਂ ਦਾ ਪੁਲ
'ਦ ਬਲੈਕ ਪ੍ਰਿੰਸ' ਤੇ 'ਸਰਤਾਜ ਦੀ ਅਦਾਕਾਰੀ' ਦੇ ਸੱਤ ਸਾਲ

ਪੰਜਾਬੀ ਸਿਨੇਮਾ ਵਿਚ ਕਦੇ-ਕਦਾਈਂ ਮਨੋਰੰਜਨ ਤੋਂ ਅਗਾਂਹ ਜਾ ਕੇ ਕੋਈ ਫ਼ਿਲਮ ਬਣਦੀ ਹੈ। 'ਦ ਬਲੈਕ ਪ੍ਰਿੰਸ' ਉਨ੍ਹਾਂ ਵਿਚੋਂ ਇਕ ਫ਼ਿਲਮ ਹੈ। 21 ਜੁਲਾਈ 2017 ਨੂੰ ਪਰਦਾਪੇਸ਼ ਹੋਈ 'ਦ ਬਲੈਕ ਪ੍ਰਿੰਸ' ਫ਼ਿਲਮ ਗਾਇਕ ਸਤਿੰਦਰ ਸਰਤਾਜ ਦੀ ਬਤੌਰ ਅਦਾਕਾਰ ਪਹਿਲੀ ਫ਼ਿਲਮ ਸੀ।

ਸਿੱਖ ਰਾਜ ਦੇ ਆਖ਼ਰੀ ਸ਼ਹਿਜ਼ਾਦੇ ਦਲੀਪ ਸਿੰਘ ਦੀ ਜ਼ਿੰਦਗੀ ਦੇ ਸਿਆਹ ਪੱਖਾਂ 'ਤੇ ਰੌਸ਼ਨੀ ਪਾਉਂਦੀ ਇਹ ਫ਼ਿਲਮ ਇਤਿਹਾਸ ਤੇ ਦਲੀਪ ਸਿੰਘ ਨਾਲ ਸੰਬੰਧਤ ਕਈ ਸੁਆਲਾਂ ਦੇ ਮੁਖ਼ਾਤਿਬ ਹੁੰਦੀ ਹੈ। ਕੁਝ ਮੁੱਲਵਾਨ ਇਤਿਹਾਸਕ ਕਿਤਾਬਾਂ 'ਤੇ ਆਧਾਰਾਤ ਇਸ ਫ਼ਿਲਮ ਦੀਆਂ ਆਪਣੀਆਂ ਸਮੱਸਿਆਵਾਂ ਵੀ ਹਨ।

ਇਸ ਫ਼ਿਲਮ ਨੂੰ ਇਸ ਦੇ ਗੀਤ 'ਦਰਦਾਂ ਮਾਰੇ ਦੇਸ' ਲਈ ਸਦਾ ਯਾਦ ਕੀਤਾ ਜਾਵੇਗਾ। ਫ਼ਿਲਮ ਬਾਰੇ ਆਪਣੇ ਲਿਖੇ ਲੇਖ ਵਿੱਚ ਮੈਂ ਉਨ੍ਹਾਂ ਸਭ ਇਤਿਹਾਸਕ ਕਿਤਾਬਾਂ, ਫ਼ਿਲਮ ਦੇ ਉਘੜਵੇਂ ਤੇ ਨਿਰਾਸ਼ਾਜਨਕ ਪੱਖਾਂ ਅਤੇ ਸੰਗੀਤ, ਦ੍ਰਿਸ਼ਾਂ ਤੇ ਭਾਵਨਾਵਾਂ ਦੀ ਗੱਲ ਛੇੜੀ ਹੈ।

ਜਿੰਨ੍ਹਾਂ ਨੇ ਇਹ ਫ਼ਿਲਮ ਵੇਖੀ ਹੈ ਤੇ ਜਿੰਨ੍ਹਾਂ ਨੇ ਨਹੀਂ ਦੇਖੀ, ਇਸ ਲੇਖ ਰਾਹੀਂ ਉਨ੍ਹਾਂ ਸਾਰਿਆਂ ਨੂੰ ਹੀ ਇਸ ਫ਼ਿਲਮ ਨੂੰ ਵਾਚਣ-ਪੜ੍ਹਨ ਦਾ ਇਕ ਵੱਖਰਾ ਨਜ਼ਰੀਆ ਹਾਸਲ ਹੋਵੇਗਾ।

ਲਿੰਕ
https://punjabi.zordartimes.com/film-review-the-black-prince/

ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ।
ਚੜ੍ਹਦੀ ਕਲਾ!

✍️ਦੀਪ ਜਗਦੀਪ ਸਿੰਘ #urbanfaqir
#deepjagdeepsingh #zordartimes