G.K. (ਆਮ ਤੇ ਰੌਚਕ ਗਿਆਨ)
2.5K subscribers
1.01K photos
13 videos
32 files
6 links
Download Telegram
The food vault or the end of the world. Place where all existing seeds on the planet are stored, is located in the Svalbard archipelago, Norway, about 1,300 km from the North Pole.
It was inaugurated in 2008, it is designed to store and preserve 4.5 million seeds of cultivated plants in the world, acting as insurance against the loss of genetic biodiversity caused by natural disasters, war conflicts and climate change. It stores a great diversity of seeds for crops that would save man in the event of a man-made or natural catastrophe, it is a Plant Heritage of Humanity.
ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੋ ਦੀ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਇੱਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਇਹ ਸੰਸਥਾ ਪਿੰਡ ਦੇ ਅਨਪੜ ਬਜ਼ੁਰਗਾਂ ਨੂੰ ਸਿੱਖਿਅਤ ਕਰਨ ਦਾ ਕੰਮ ਕਰ ਰਹੀ ਹੈ। ਸੰਸਥਾ ਵੱਲੋਂ ਪਿੰਡ ਵਿੱਚ ਬੇਬੇ ਬਾਪੂ ਦਾ ਸਕੂਲ ਚਲਾਇਆ ਜਾਂਦਾ ਹੈ ਜਿੱਥੇ ਬਜ਼ੁਰਗਾਂ ਨੂੰ ਮੁਫਤ ਵਿੱਚ ਪੜਨਾ ਅਤੇ ਲਿਖਣਾ ਸਿਖਾਇਆ ਜਾਂਦਾ ਹੈ। ਸੰਸਥਾ ਦੇ ਸੰਚਾਲਕਾਂ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਪਿੰਡ ਵਿੱਚ ਕੋਈ ਵੀ ਅਨਪੜ ਨਾ ਰਹੇ ਅਤੇ ਅਨਪੜ ਬਜ਼ੁਰਗਾਂ ਨੂੰ ਸਿੱਖਿਅਤ ਕਰਕੇ ਪਿੰਡ ਵਿੱਚੋਂ ਅਨਪੜਾ ਨੂੰ ਖਤਮ ਕਰਨਾ ਹੈ।
ਕਠਫੋੜਾ ਜੋ ਕਿਸੇ ਪੋਲੇ ਜਿਹੇ ਤਣੇ ਵਾਲੇ ਰੁੱਖ ਵਿੱਚ ਸੁਰਾਖ ਕਰਕੇ ਆਉਣ ਵਾਲੇ ਸਮੇਂ ਲਈ ਖਾਣੇ ਦਾ ਪ੍ਰਬੰਧ ਕਰਨ ਲਈ ਖ਼ਾਸ ਕਿਸਮ ਦੇ ਬੀਜ ਸੰਭਾਲ ਕੇ ਰੱਖਦਾ ਹੈ। ਏਹ ਪੰਛੀ ਇੱਕ ਰੁੱਖ ਵਿੱਚ 50 ਹਜ਼ਾਰ ਤੱਕ ਬੀਜ ਸੰਭਾਲ ਲੈਂਦਾ ਹੈ।
ਭਾਰਤੀ ਡਾਕ ਵਿਭਾਗ ਨੇ ਮੌਜੂਦਾ ਇੰਟਰਨੈੱਟ ਅਤੇ ਡਿਜੀਟਲ ਸੰਚਾਰ ਦੇ ਯੁੱਗ ਨੂੰ ਧਿਆਨ ਵਿੱਚ ਰੱਖਦਿਆਂ ਆਪਣੀਆਂ ਪਾਰੰਪਰਿਕ ਡਾਕ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਲੋਕਾਂ ਲਈ ਚਿੱਠੀਆਂ ਭੇਜਣ ਅਤੇ ਪ੍ਰਾਪਤ ਕਰਨ ਦੇ ਪੁਰਾਣੇ ਤਰੀਕੇ ਘੱਟ ਮਹੱਤਵਪੂਰਨ ਹੋ ਗਏ ਹਨ, ਕਿਉਂਕਿ ਅੱਜ ਦੇ ਸਮੇਂ ਜ਼ਿਆਦਾਤਰ ਲੋਕ ਈ-ਮੇਲ, ਆਡੀਓ-ਵੀਡੀਓ ਕਾਲਾਂ, ਡਿਜੀਟਲ ਕਾਨਫਰੰਸਾਂ, ਮੈਸੇਜਿੰਗ ਐਪਾਂ ਅਤੇ ਕੋਰੀਅਰ ਸੇਵਾਵਾਂ ਦੀ ਵਰਤੋਂ ਕਰਨ ਲੱਗੇ ਹਨ।
1920 ਦੇ ਦਹਾਕੇ ਵਿੱਚ ਇੰਗਲੈਂਡ ਵਿੱਚ ਆਦਮੀਆਂ ਦਾ ਫੈਸ਼ਨ ਰੁਝਾਨ, ਆਕਸਫੋਰਡ ਪੈਂਟ, ਬਹੁਤ ਹੀ ਚੌੜੀਆਂ ਪੈਂਟਾਂ ਸਨ ਜਿਨ੍ਹਾਂ ਦੀ ਮੂਰ੍ਹੀ 22 ਤੋਂ 44 ਇੰਚ ਤੱਕ ਚੌੜੀ ਹੁੰਦੀ ਸੀ।

ਇਹਨਾਂ ਪੈਂਟਾਂ ਦੀ ਪ੍ਰਸਿੱਧੀ ਪਿੱਛੇ ਇੱਕ ਕਹਾਣੀ ਹੈ। ਕਿਹਾ ਜਾਂਦਾ ਹੈ ਕਿ ਇਹ ਸ਼ੈਲੀ 1924-25 ਦੇ ਆਸਪਾਸ ਆਕਸਫੋਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਸ਼ੁਰੂ ਹੋਈ ਸੀ, ਜਦੋਂ ਯੂਨੀ. ਨੇ ਨਿੱਕਰਾਂ, ਛੋਟੀਆਂ ਬੈਗੀ ਪੈਂਟਾਂ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਸੀ ਜੋ ਅਕਸਰ ਖੇਡਣ ਦੌਰਾਨ ਪਹਿਨੀਆਂ ਜਾਂਦੀਆਂ ਸਨ। ਜਵਾਬ ਵਿੱਚ, ਬਾਗ਼ੀ ਪ੍ਰਤੀਕਿਰਿਆ ਵਜੋਂ, ਵਿਦਿਆਰਥੀਆਂ ਨੇ ਇਹਨਾਂ ਵੱਡਆਕਾਰੀ ਪੈਂਟਾਂ ਨੂੰ ਅਪਣਾਇਆ ਜੋ ਆਸਾਨੀ ਨਾਲ ਨਿੱਕਰਾਂ ਉੱਤੇ ਪਹਿਨੀਆਂ ਜਾ ਸਕਦੀਆਂ ਸਨ।

ਤੇਜ਼ੀ ਨਾਲ ਇਹ ਫੈਸ਼ਨ ਆਕਸਫੋਰਡ ਤੋਂ ਦੂਰ-ਦੁਰਾਡੇ ਵੀ ਫੈਲ ਗਿਆ ਅਤੇ ਜਵਾਨੀ ਦੀ ਆਧੁਨਿਕਤਾ ਅਤੇ ਯੁੱਗ ਸ਼ੈਲੀ ਦਾ ਪ੍ਰਤੀਕ ਬਣ ਗਿਆ। ਇਸਨੂੰ ਅਕਸਰ ਬਲੇਜ਼ਰ, ਸਵੈਟਰ ਜਾਂ ਸਪੋਰਟ ਕੋਟ ਨਾਲ ਪਹਿਨਿਆ ਜਾਂਦਾ ਸੀ।

@GeeKay_ForAll
ਨੇਪਾਲ ਵਿੱਚ ਸਰਕਾਰ ਦੁਆਰਾ ਸ਼ੋਸ਼ਲ-ਮੀਡੀਆ ਉੱਤੇ ਲਗਾਈ ਪਾਬੰਦੀ ਤੋਂ ਬਾਅਦ ਨੌਜਵਾਨਾਂ ਵੱਲੋਂ ਕੀਤੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਤੇ ਸੰਸਦ ਘੇਰਨ ਦੌਰਾਨ 20 ਮੌਤਾਂ ਤੇ 300 ਜ਼ਖ਼ਮੀ ਹੋਣ ਤੋਂ ਬਾਅਦ ਸਰਕਾਰ ਨੇ ਪਾਬੰਦੀ ਹਟਾਈ
This media is not supported in your browser
VIEW IN TELEGRAM
The space jellyfish phenomenon is something you can see when a rocket takes off. It is caused by the reflection of sunlight from the rocket's high-altitude gas trails at dawn or dusk, when the observer is in darkness and the exhaust trails are at high altitudes under direct sunlight. This luminous phenomenon resembles a jellyfish

ਅਕਾਸ਼ੀ ਜੈਲੀਫਿਸ਼ ਵਰਤਾਰਾ ਇੱਕ ਅਜਿਹੀ ਚੀਜ਼ ਹੈ ਜਿਸਨੂੰ ਤੁਸੀਂ ਉਦੋਂ ਦੇਖ ਸਕਦੇ ਹੋ ਜਦੋਂ ਕੋਈ ਰਾਕਟ ਉਡਾਣ ਭਰਦਾ ਹੈ। ਇਹ ਸਵੇਰ ਜਾਂ ਸ਼ਾਮ ਵੇਲੇ ਰਾਕਟ ਦੀ ਬਹੁਤ ਜ਼ਿਆਦਾ ਉਚਾਈ ਵਾਲੀ ਗੈਸੀ ਪੂਛ ਤੋਂ ਸੂਰਜ ਦੀ ਰੌਸ਼ਨੀ ਦੇ ਪ੍ਰਤੀਬਿੰਬ ਕਾਰਨ ਹੁੰਦਾ ਹੈ, ਜਦੋਂ ਦੇਖਣ ਵਾਲਾ ਹਨੇਰੇ ਵਿੱਚ ਹੁੰਦਾ ਹੈ ਅਤੇ ਰਾਕਟ ਤੇ ਪੂਛ ਸਿੱਧੀ ਧੁੱਪ ਵਿੱਚ ਬਹੁਤ ਉਚਾਈ 'ਤੇ ਹੁੰਦੇ ਹਨ। ਇਹ ਚਮਕਦਾਰ ਵਰਤਾਰਾ ਜੈਲੀਫਿਸ਼ ਵਰਗਾ ਹੁੰਦਾ ਹੈ।
ਵੱਖੋ-ਵੱਖ ਪੰਛੀਆਂ ਦਾ ਚੂਚੇ ਕੱਢਣ ਦਾ ਸਮਾਂ
ਪੰਛੀਆਂ ਲਈ ਸੁਰੱਖਿਅਤ ਖੁਰਾਕ - ਅਜੋਕੇ ਸਮੇਂ ਪੰਛੀਆਂ ਨੂੰ ਕੁਦਰਤੀ ਘਰ ਤੇ ਖੁਰਾਕ ਦੇ ਸਰੋਤ ਘੱਟ ਮਿਲਦੇ ਹਨ। ਹੇਠਾਂ ਪੰਛੀਆਂ ਲਈ ਕੁੱਝ ਆਮ ਤੇ ਸੁਰੱਖਿਅਤ ਖੁਰਾਕਾਂ ਦਿੱਤੀਆਂ ਗਈਆਂ ਹਨ:

🌾 ਅਨਾਜ ਤੇ ਦਾਲਾਂ
• ਕਣਕ ਦੇ ਦਾਣੇ
• ਚੌਲ (ਕੱਚੇ ਜਾਂ ਹਲਕੇ ਜਿਹੇ ਉੱਬਲੇ, ਬਿਨਾਂ ਲੂਣ-ਮਿੱਠੇ ਦੇ)
...

🌰 ਬੀਜ ਤੇ ਸੁੱਕੇ ਫਲ
• ਸੂਰਜਮੁਖੀ ਦੇ ਬੀਜ
• ਕੱਦੂ ਦੇ ਬੀਜ
...

🍎 ਫਲ ਤੇ ਸਬਜ਼ੀਆਂ
• ਸੇਬ, ਨਾਸ਼ਪਾਤੀ, ਕੇਲੇ ਦੇ ਛੋਟੇ ਟੁਕੜੇ
• ਅੰਬ, ਪਪੀਤਾ (ਬਿਨਾਂ ਬੀਜਾਂ ਦੇ)
...

💧ਪਾਣੀ
• ਸਾਫ਼ ਤੇ ਤਾਜ਼ਾ ਪਾਣੀ ਰੱਖੋ
• ਛੋਟੇ ਬਰਤਨ ਵਿੱਚ ਰੱਖੋ
...

❤️ ਸੁਝਾਅ
• ਸਵੇਰ-ਸ਼ਾਮ ਦੋ ਵਾਰ ਖੁਰਾਕ ਰੱਖੋ
• ਖੁਰਾਕ ਛਾਂ ਵਿਚ ਰੱਖੋ
...

🚫 ਪੰਛੀਆਂ ਨੂੰ ਜੋ ਨਹੀਂ ਦੇਣਾ ਚਾਹੀਦਾ
• ਗਿੱਲੀ ਰੋਟੀ - ਗਲ 'ਚ ਫਸ ਸਕਦੀ
• ਕੱਚਾ ਕੇਲਾ — ਪਚਦਾ ਨਹੀਂ
...

ਪੂਰੀ ਪੋਸਟ ਛੋਟੇ ਜਿਹੇ ਫ਼ੇਸਬੁੱਕ ਚੈਨਲ https://www.facebook.com/kb.WildAndGreen ਉੱਤੇ ਪੜ੍ਹ ਸਕਦੇ ਹੋ