ਵਾਰਿਸ ਪੰਜਾਬ ਦੇ Waris Panjab De
1.36K subscribers
51 photos
26 videos
18 links
Official Channel of Waris Panjab De ( All others banned in Panjab)
Download Telegram
ਸਰਕਸ ‘ਚ ਨਵੇਂ ਆਏ ਸ਼ੇਰ ਨੇ ਬਾਕੀ ਦੇ ਜਾਨਵਰਾਂ ਨੂੰ ਏ ਦੱਸਣਾ ਸ਼ੁਰੂ ਕਰ ਦਿੱਤਾ ਕਿ ਅਸੀ ਗੁਲਾਮ ਹਾਂ, ਏ ਸੁਣਦਿਆਂ ਹੀ ਬਾਕੀਆਂ ਨੇ ਮਾਲਕ ਅੱਗੇ ਅਰਜ਼ ਕੀਤੀ ਕਿ “ਇਹਨੂੰ ਜਿੰਨੀ ਛੇਤੀ ਹੋ ਸਕੇ ਪਿੰਜਰੇ ਤਾੜਿਆ ਜਾਵੇ। ਭਲਾ ਸਾਨੂੰ ਨਹੀ ਪਤਾ ਕਿ ਅਸੀਂ ਗੁਲਾਮ ਹਾਂ? ਪਰ ਇਸ ਗੁਲਾਮੀ ‘ਚ ਸਰੀਰਿਕ ਸੁਖ ਸਹੂਲਤਾਂ ਤੇ ਐਸ਼ੋ ਅਰਾਮ ਦੀ ਕੋਈ ਥੋੜ ਨਹੀ। ਹਾਂ ਜਮੀਰਾਂ ਦੀ ਗੱਲ ਕਰਨ ਅਤੇ ਸੁਣਨ ਤੇ ਪਾਬੰਦੀ ਜ਼ਰੂਰ ਏ, ਪਰ ਫਿਰ ਕੀ ਹੋਇਆ! ਏ ਬਹੁਤਾ ਸਿਆਣਾ ਆ ਗਿਆ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਓਣ? ਏਨੂੰ ਪਿੰਜਰੇ ਪਾਓ ਤੇ ਸਾਨੂੰ ਆਪਣੀ ਰਜ਼ਾ ‘ਚ ਰੱਖੋ।”

ਸ਼ੀਹਣੀ ਮਾਂ ਦੇ ਜੰਮੇ ਸ਼ੇਰ ਨੂੰ ਮਾਲਕ ਨੇ ਪਿੰਜਰੇ ਪਾ ਦਿੱਤਾ। ਸਰਕਸ ਦੇ ਸਾਰੇ ਦਾਨਿਸ਼ਵਰ, ਵਿਦਵਾਨ ਚੁੱਪ ਹੋ ਗਏ। ਮਾਲਕ ਕੋਲ ਸ਼ਿਕਾਇਤ ਲੈਕੇ ਜਾਣ ਵਾਲਿਆਂ ਮਗਰਮੱਛ ਦੇ ਹੰਝੂ ਸੁੱਟ ਨੈਤਿਕ ਕੱਦ ਬਚਾਓਣ ਦੀ ਅਸਫਲ ਕੋਸ਼ਿਸ਼ ਕੀਤੀ। ਪਰ ਸ਼ਹਿਰ ਨੂੰ ਪਤਾ ਲੱਗ ਗਿਆ ਕਿ ਇਹ ਅੰਦਰੋਂ ਖੁਸ਼ ਨੇ। ਸਭ ਨੇ ਮਾਲਕ ਦੇ ਇਸ ਕਾਰੇ ਨੂੰ ਏਦਾਂ ਸਹਿਮਤੀ ਦਿੱਤੀ ਜਿਵੇਂ ਸਰਕਸ ਦੇ ਅਖੌਤੀ ਸਭਿਅਕ ਸਮਾਜ ਲਈ ਖਤਰਾ ਹੋ ਗਏ ਕਿਸੇ ਸ਼ੀਹਣੀ ਦੇ ਸ਼ੇਰ ਨੂੰ ਪਿੰਜਰੇ ਤਾੜਨਾ ਜਾਇਜ਼ ਹੋਵੇ, ਕਿਉਂਕਿ ਗੁਲਾਮਾਂ ਦੇ ਸਮਾਜ ਨੂੰ ਅਜ਼ਾਦੀ ਦੀਆਂ ਪੱਟੀਆਂ ਪੜ੍ਹਾ ਰਿਹਾ ਸੀ।

ਸ਼ੀਹਣੀ ਮਾਂ ਨੇ ਆਪਣੇ ਸ਼ੇਰ ਲਈ ਜਿਊਂਦੇ ਸਿਰਾਂ ਦਾ ਸਾਥ ਮੰਗਿਆ, ਜਮੀਰਾਂ ਵਾਲੇ ਨਾਲ ਤੁਰੇ, ਪਰ ਗੁਲਾਮੀ ਦੀ ਪਿਓਂਦ ਨਾਲ ਪਲ਼ੇ ਤੇ ਖਾਸ ਅਮਲਾਂ ਨਾਲ ਚੁਣੇ ਗੁਲਾਮ ਆਗੂਆਂ ਨੇ ਜਮੀਰਾਂ ਵਾਲੇ ਲਾਰੇ ਲਾ ਘਰਾਂ ਨੂੰ ਤੋਰ ਦਿੱਤੇ। ਮਾਲਕ ਨੇ ਸ਼ੀਹਣੀ ਨੂੰ ਵੀ ਚੁੱਕ ਪਿੰਜਰੇ ਪਾ ਦਿੱਤਾ। ਸ਼ੇਰਾਂ ਦੀਆਂ ਖੱਲਾਂ ‘ਚ ਲੁਕੇ ਗਿੱਦੜ ਸ਼ੀਹਣੀ ਦੇ ਹਲਾਤ ਵੇਖ ਹੱਥਾਂ ਤੇ ਹੱਥ ਮਾਰ ਹੱਸੇ। ਕੁੱਲ ਸਰਕਸ ਸਮਾਜ ਅੰਦਰ ਜਾਨਵਰਾਂ ਦੇ ਹੱਕਾਂ ਦੇ ਕਾਰਕੁੰਨ, ਖਬਰੀ ਅਦਾਰੇ, ਨੈਤਿਕਤਾ ਦੇ ਪਾਠ ਪੜਾਓਣ ਵਾਲੇ ਅਧਿਆਪਕ, ਸੰਪਾਦਕ, ਲੇਖਕ, ਧਾਰਮਿਕ ਆਗੂ, ਸਾਰਿਆਂ ਦੀਆਂ ਜੁਬਾਨਾਂ ਵੱਢੀਆਂ ਗਈਆਂ, ਕਲਮਾਂ ਟੁੱਟ ਗਈਆਂ। ਸਿਰ ਤੋਂ ਚੁੰਨੀ ਨਾ ਖਿਸਕਣ ਦੇਣ ਵਾਲੀ ਸ਼ੀਹਣੀ ਮਾਂ ਦੀ ਪੱਤ ਨਾਲੋਂ ਸਰਕਸ ਦੇ ਪੱਤਰਕਾਰਾਂ ਤੇ ਵਿਦਵਾਨਾਂ ਨੂੰ ਕਿਸੇ ਵਿਆਹ ਦੀ ਸਟੇਜ ਤੇ ਲੂੰਬੜੀ ਨਾਲ ਹੋਏ ਦੁਰਵਿਹਾਰ ਦਾ ਹੇਜ ਮਾਰਨ ਲੱਗਾ।

ਕਈ ਸਾਲਾਂ ਤੋਂ ਜਮੀਰਾਂ ਮਾਰ ਸਰੀਰਿਕ ਤੌਰ ਤੇ ਜਿਊਂਦੇ ਰਹਿ ਰਹੇ ਸਰਕਸ ਦੇ ਆਗਿਆਕਾਰੀ ਜਾਨਵਰਾਂ ਨੂੰ ਫਿਕਰ ਪੈਣ ਲੱਗਾ। ਇੰਝ ਇੱਕ ਸ਼ੀਹਣੀ ਦੇ ਸ਼ੇਰ ਨੇ ਸਰਕਸ ਦਾ ਸਰਕਾਰੀ ਜ਼ਾਬਤਾ ਖਰਾਬ ਕਰ ਕਈਆਂ ਨੂੰ ਜਵਾਬਦੇਹ ਬਣਾ ਦਿੱਤਾ।

ਪਿੱਪਲ਼ ਸਿੰਘ
👍201
Media is too big
VIEW IN TELEGRAM
ਅੰਮ੍ਰਿਤਸਰ ਮੋਰਚੇ ਤੋਂ ਪਰਵਾਰ ਵਲੋਂ ਸੰਗਤਾਂ ਨੂੰ ਸੁਨੇਹਾ
🙏145
ਕੋਈ ਕਹਿੰਦਾ ਸਾਡੇ ਸੁਝਾਅ ਨਹੀ ਮੰਨੇ ਤਾਂ ਅੰਦਰ ਆ। ਕੋਈ ਕਹਿੰਦਾ ਜਥੇਬੰਦੀ ਦਾ ਢਾਂਚਾ ਸਹੀ ਨਹੀ ਬਣਾਇਆ ਤਾਂ ਅੰਦਰ ਆ। ਕੋਈ ਕਹਿੰਦਾ ਬਿਕਰਮ ਵਰਗਿਆਂ ਨੂੰ ਨਾਲ ਰੱਖ ਲਿਆ ਸੀ ਤਾਂ ਅੰਦਰ ਆ। ਕੋਈ ਕਹਿੰਦਾ ਅਜਨਾਲੇ ਮਹਾਰਾਜ ਦੀ ਸਵਾਰੀ ਲੈ ਗਿਆ ਸੀ ਤਾਂ ਅੰਦਰ ਆ। ਕੋਈ ਕਹਿੰਦਾ ਨਸ਼ੇ ਛਡਾਓਣ ਦਾ ਭਰਮ ਸਿਰਜਿਆ ਸੀ ਤਾਂ ਅੰਦਰ ਆ। ਕੋਈ ਕਹਿੰਦਾ ਮੁੰਡੇ ਮਰਾਓਣ ਦੀਆਂ ਗੱਲਾਂ ਕਰਦਾ ਸੀ ਤਾਂ ਅੰਦਰ ਆ।

ਅੰਦਰ ਗਿਆਂ ਲਈ ਮੋਰਚਾ ਲੱਗ ਗਿਆ

ਕੋਈ ਕਹੇ ਮੋਰਚੇ ‘ਚ ਇਕੱਠ ਨਹੀ ਹੁੰਦਾ ਕਿਉਂਕਿ ਇਹਦੇ ਸਮਰਥਕ ਫੇਸਬੁੱਕ ਤੇ ਲੋਕਾਂ ਨੂੰ ਗਾਲਾਂ ਕੱਢਦੇ ਸੀ। ਕੋਈ ਕਹੇ ਭੁੱਖ ਹੜਤਾਲ ਕਿਓਂ ਰੱਖੀ, ਏ ਸਾਡਾ ਸਿਧਾਂਤ ਨਹੀ। ਕੋਈ ਕਹੇ ਗਾਲਾਂ ਨਾ ਕੱਢਦੇ ਹੁੰਦੇ ਦੋ ਕਰੋੜ ਸਿੱਖ ਮੋਰਚੇ ‘ਚ ਹਾਜਰ ਹੋ ਜਾਂਦਾ। ਕੋਈ ਕਹੇ ਪਰਿਵਾਰ ਨੇ ਮਹਿਰੋਂ ਨੂੰ ਤੱਤਾ ਬੋਲਣ ਦਿੱਤਾ, ਤਾਂ ਹੁਣ ਇਕੱਠ ਨਹੀ ਹੋਣਾ। ਜਦੋਂ ਧਾਡੀ ਸਟੇਜ ਤੋਂ ਪੰਥ ਦੀਆਂ ਸਤਿਕਾਰਤ ਸੰਸਥਾਵਾਂ ਖਿਲਾਫ ਮਾੜਾ ਬੋਲਿਆ ਜਾਊ ਫਿਰ ਧਾਡਾ ਸਾਥ ਕੌਣ ਦਊ? ਕੋਈ ਕਹੇ ਅਕਾਲੀ ਮੋਰਚੇ ‘ਚ ਆਓਣ ਲੱਗ ਪਏ ਤਾਂ ਇਕੱਠ ਨਹੀ ਹੁੰਦਾ। ਕੋਈ ਕਹੇ ਸ਼੍ਰੋਮਣੀ ਕਮੇਟੀ ਕੋਲੋਂ ਕਿਓਂ ਮਦਦ ਮੰਗਦੇ। ਕੋਈ ਕਹੇ ਅਸਲ ਜਥੇਦਾਰ ਤੇ ਚੱਬੇ ਵਾਲੇ ਸਰਬੱਤ ਖਾਲਸਾ ਵਾਲੇ ਨੇ, ਏ ਨਕਲੀ ਜਥੇਦਾਰਾਂ ਕੋਲੋਂ ਮਦਦ ਮੰਗਦੇ ਨੇ, ਤਾਂ ਇਕੱਠ ਨਹੀ ਹੁੰਦਾ। ਕੋਈ ਕਹੇ ਅੰਮ੍ਰਿਤਪਾਲ ਦੇ ਸਮਰਥਕ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੇ ਜਥੇਦਾਰ ਵਰਗੀਆਂ ਅਜ਼ੀਮ ਸਖਸ਼ੀਅਤਾਂ ਅਤੇ ਸਿਰਮੌਰ ਸੰਸਥਾਵਾਂ ਨੂੰ ਮਾੜਾ ਬੋਲਦੇ ਆ, ਤਾਂ ਇਕੱਠ ਨਹੀ ਹੁੰਦਾ। ਕੋਈ ਕਹੇ ਅਸੀਂ ਵੀ ਗਏ ਸੀ ਮੋਰਚੇ ‘ਚ, ਪਰ ਸਾਡੇ ਟੱਬਰ ਨੂੰ ਪੁੱਛਿਆ ਨਹੀ ਗਿਆ, ਮਾਤਾ ਬਾਪੂ ਨੇ ਚਾਹ ਪਾਣੀ ਨਾਲ ਮਿੱਠਾ ਨਹੀ ਛਕਾਇਆ, ਜਦੋਂ ਆਏ ਗਏ ਨੂੰ ਪੁੱਛਣਾ ਨਹੀ ਫਿਰ ਇਕੱਠ ਕਿਵੇਂ ਹੋਵੇ? ਕੋਈ ਕਹੇ ਸਾਨੂੰ ਜਥੇਦਾਰ ਨਾਲ ਮੀਟਿੰਗ ‘ਚ ਨਹੀ ਲੈਕੇ ਜਾਂਦੇ ਸੀ, ਤਾਂ ਸਾਡਾ ਟੱਬਰ ਉੱਠ ਕੇ ਆ ਗਿਆ। ਕੋਈ ਕਹੇ ਮਾਤਾ ਨੂੰ ਅੱਗੇ ਲਾਇਆ ਹੋਇਆ, ਜ਼ਨਾਨੀਆਂ ਨੇ ਵੀ ਕਦੇ ਮੋਰਚੇ ਜਿੱਤੇ ਆ? ਕੁਝ ਨਹੀ ਨਿਕਲਣਾ ਇਸ ਮੋਰਚੇ ਚੋਂ।

ਖ਼ੈਰ! ਇਕੱਠ ਵੀ ਹੋ ਗਿਆ

ਫਿਰ… ਮਤੇ ਠੰਡੇ ਸਨ, ਕੋਈ ਠੋਸ ਪ੍ਰੋਗਰਾਮ ਨਹੀ ਦਿੱਤਾ, ਸਟੇਜ ਤੇ ਰਸਸ ਚੜਗੀ, ਬੁਲਾਰੇ ਸਹੀ ਨਹੀ ਬੋਲੇ, ਭੁੱਖ ਹੜਤਾਲ ਕਿਓਂ ਰੱਖੀ/ਤੋੜੀ, ਏ ਸਾਡਾ ਸਿਧਾਂਤ ਨਹੀ। ਭੁੱਖ ਹੜਤਾਲ ਨਕਲੀ ਸੀ। ਮਾਤਾ ਏਨੇ ਦਿਨਾਂ ‘ਚ ਮਰੀ ਕਿਓਂ ਨਹੀ? ਹਾਏ! ਅੰਮ੍ਰਿਤਪਾਲ ਏਨੇ ਦਿਨ ਭੁੱਖਾ ਰਹਿ ਕੇ ਵੀ ਜਿਊਂਦਾ?

ਇਕੱਠ ਮਗਰੋਂ

ਇਕੱਠ ਤੇ ਹੋਇਆ ਹੀ ਨਹੀ, ਸੌ ਕੁ ਬੰਦਾ ਸੀ ਮਸਾਂ। ਬਾਦਲਾਂ ਦਾ ਸਾਥ ਭਾਲਦੇ ਆ। ਬਾਦਲਾਂ ਨਾਲ ਸਹਿਮਤੀ ਹੋਗੀ। ਸ਼੍ਰੋਮਣੀ ਕਮੇਟੀ ਨੂੰ ਅੱਗੇ ਲਾ ਤੁਰਨਾ ਚਾਹੁੰਦੇ ਆ, ਆਪ ਕਰ ਲੈਣ ਜੋ ਕਰਨਾ। ਰਸਸ ਸਾਰਾ ਕੁਝ ਕਰਵਾ ਰਹੀ ਆ। ਅੰਮ੍ਰਿਤਪਾਲ ਨੂੰ ਸਿੱਖਾਂ ਦਾ ਇੱਕੋ ਇੱਕ ਲੀਡਰ ਬਣਾਓਣਾ ਚਾਹੁੰਦੇ ਆ, ਅਸੀਂ ਏ ਨਹੀ ਹੋਣ ਦੇਣਾ। ਸਾਨੂੰ ਕਹਿੰਦੇ ਸਾਡੀ ਈਨ ਮੰਨੋ, ਅਸੀਂ ਨਹੀ ਮੰਨਦੇ, ਤੁਸੀਂ ਧੱਕੇ ਨਾਲ ਮਨਾ ਕੇ ਵਿਖਾਓ।

ਅੰਮ੍ਰਿਤਪਾਲ ਦੇ ਟੱਬਰ ਨੂੰ ਵੀ ਜੇਲ੍ਹ ‘ਚ ਸੁੱਟਤਾ

ਹੁਣ… ਮਹਿਰੋਂ ਸੱਚ ਕਹਿੰਦਾ ਸੀ, ਓਹਨੂੰ ਉਸ ਦਿਨ ਬੋਲਣ ਤੋਂ ਰੋਕਤਾ। ਪੰਥ ਦੀਆਂ ਸੰਸਥਾਵਾਂ ਕਿੱਥੇ ਨੇ? ਕੋਈ ਸੰਪਰਦਾ ਨਹੀ ਬੋਲਦੀ, ਕੋਈ ਟਕਸਾਲ ਨਹੀ ਬੋਲਦੀ, ਕੋਈ ਕਮੇਟੀ, ਜਥੇਦਾਰ, ਕੋਈ ਲੀਡਰ ਨਹੀ ਬੋਲਦਾ, ਹਾਂ ਮਹਿਰੋਂ ਸੱਚ ਕਹਿੰਦਾ ਸੀ। ਸਾਰਾ ਕਸੂਰ ਮਾਤਾ ਦਾ, ਜਿੰਨੇ ਮਹਿਰੋੰ ਨੂੰ ਪੰਥ ਦੀਆਂ ਸੰਸਥਾਵਾਂ ਖਿਲਾਫ ਬੋਲਣ ਤੋਂ ਰੋਕਿਆ। ਸਾਡੇ ਸੁਝਾਅ ਨਹੀ ਮੰਨੇ। ਸਾਨੂੰ ਸਾਥ ਦੇਣ ਲਈ ਨਾਈ ਹੱਥ ਸੱਦਾ ਪੱਤਰ ਨਹੀ ਭੇਜਿਆ। ਜੇ ਸਾਨੂੰ ਸੇਵਾ ਲਾਈ ਹੁੰਦੀ ਤੇ ਅੱਜ ਮੋਰਚਾ ਕੁਝ ਹੋਰ ਹੁੰਦਾ। ਕੌਮ ਦੇ ਜਥੇਦਾਰ ਮਾੜੇ ਨੇ, ਸਮਰਥਕ ਏਨਾਂ ਨੂੰ ਗਾਲਾਂ ਕਿਓਂ ਨਹੀ ਕੱਢਦੇ?

ਤੱਤਸਾਰ

ਜਿੰਨਾ ਸਾਥ ਦੇਣਾ ਸੀ ਓਹਨਾਂ ਬਿਨਾਂ ਸ਼ਰਤ ਦਿੱਤਾ, ਜਿੰਨਾ ਨਹੀ ਦੇਣਾ ਸੀ ਓਹਨਾਂ ਲੱਖ ਬਹਾਨੇ ਲੱਭ ਲਏ। ਮੌਕੇ ਮੁਤਾਬਕ ਪਾਸਾ ਬਦਲਦੇ ਰਹੇ। ਸੋ ਹੁਣ ਤੱਤ ਇਹ ਨਿਕਲਦਾ ਕਿ ਅੰਮ੍ਰਿਤਪਾਲ, ਓਹਦਾ ਟੱਬਰ ਤੇ ਸਮਰਥਕ ਹਰ ਪੱਖ ‘ਚ ਗਲਤ ਨੇ। ਸਰਕਾਰ ਨੇ ਜੋ ਕੀਤਾ ਜਾਂ ਜੋ ਕਰ ਰਹੀ ਆ ਓਹ ਪੰਥ ਪੰਜਾਬ ਦੇ ਭਲੇ ਹਿੱਤ ਹੀ ਆ।

ਪਿੱਪਲ਼ ਸਿੰਘ
15👍7🙏5
Media is too big
VIEW IN TELEGRAM
ਓ ਤੰਤਰ ਕਿੰਨਾ ਕਮਜ਼ੋਰ ਹੋਊ ਜਿਸਨੂੰ ਸਿਰ ਪਲੋਸਣ ਵਾਲੇ ਹੱਥਾਂ ਤੋਂ ਖਤਰਾ ਪੈਦਾ ਹੋ ਜਾਵੇ। ਜਿਸਨੂੰ ਪਿਆਰ ਦੇਣ ਵਾਲੇ ਹੱਥਾਂ ਨੂੰ ਹੱਥਕੜੀਆਂ ਲਾ ਜੇਲ੍ਹੀਂ ਡੱਕਣਾ ਪਵੇ।

7 ਅਪ੍ਰੈਲ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ, ਚਾਚਾ, ਚਾਚੀ, ਭੂਆ ਅਤੇ ਭਾਈ ਗੁਰਪ੍ਰੀਤ ਸਿੰਘ ਦੀ ਸਿੰਘਣੀ ਨੂੰ ਲੋਕਤੰਤਰ ਵੱਲੋਂ ਕੱਲ੍ਹ ਜਮਾਨਤ ਮਿਲ ਗਈ।
🙏2822👍2
Media is too big
VIEW IN TELEGRAM
23 ਅਪ੍ਰੈਲ 2023 | ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸਵੈ-ਗ੍ਰਿਫ਼ਤਾਰੀ

“ਮੇਰੀ ਇਹ ਗ੍ਰਿਫ਼ਤਾਰੀ ਅੰਤ ਨ੍ਹੀਂ ਸ਼ੁਰੂਆਤ ਹੈ”..
34👍6
ਕੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੋਕ ਸਭ ਚੋਣਾ 2024 ਵਿੱਚ ਹਲਕਾ ਖੰਡੂਰ ਸਾਹਿਬ ਤੋ ਓੁਮੀਦਵਾਰ ਦੇ ਤੌਰ ਤੇ ਖੜਣਾ ਚਾਹੀਦਾ ਹੈ?

Should Bhai Amritpal Singh stand as a candidate from Khandur Sahib Constituency in Lok Sabha Elections 2024?
Anonymous Poll
96%
ਹਾਂਜੀ /YES
4%
ਨਹੀਂ/NO
33👍7
Media is too big
VIEW IN TELEGRAM
ਖਡੂਰ ਸਾਹਿਬ ਹਲਕੇ ਅਤੇ ਦੇਸ ਵਿਦੇਸ਼ ਦੀਆਂ ਸੰਗਤਾਂ ਦੇ ਆਦੇਸ਼ ਨੂੰ ਕਬੂਲਦਿਆਂ ਭਾਈ ਅੰਮ੍ਰਿਤਪਾਲ ਸਿੰਘ ਨੇ ਖਡੂਰ ਸਾਹਿਬ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਲਿਆ ਹੈ। ਭਾਈ ਸਾਹਬ ਮੁਤਾਬਕ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਮੌਜੂਦਾ ਹਕੂਮਤ ਵੱਲੋਂ ਕੀਤਾ ਜਾ ਰਿਹਾ ਅਤੇ ਬੇਗੁਨਾਹ ਸਿੱਖਾਂ ਨੂੰ ਜੇਲ੍ਹੀਂ ਡੱਕ ਓਹਨਾਂ ਤੇ ਸਰੀਰਿਕ ਅਤੇ ਮਾਨਸਿਕ ਤਸ਼ੱਦਦ ਕੀਤਾ ਜਾ ਰਿਹਾ ਓਹਨਾਂ ਦੀ ਅਵਾਜ ਬਣਨ ਦਾ ਸਮੇਂ ਮੁਤਾਬਕ ਇਹੋ ਇੱਕ ਰਾਹ ਰਹਿ ਜਾਂਦਾ। ਭਾਈ ਸਾਹਬ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਓਹ ਇਕੱਲੇ ਜੇਲ੍ਹ ਵਿੱਚ ਹੁੰਦੇ ਤਾਂ ਕੋਈ ਪ੍ਰਵਾਹ ਨਹੀ ਸੀ। ਪਰ ਇਸੇ ਸਮੇਂ ਹਕੂਮਤ ਇਸ ਹੱਦ ਤੱਕ ਜਾ ਚੁੱਕੀ ਹੈ ਕਿ ਮੈਡੀਕਲ ਅਧਾਰ ਤੇ ਵੀ ਸਿੱਖਾਂ ਦੀਆਂ ਜਮਾਨਤਾਂ ਮਨਜੂਰ ਨਹੀ ਕੀਤੀਆਂ ਜਾ ਰਹੀਆਂ। ਸੋ ਓਹਨਾਂ ਸਿੱਖਾਂ ਦੇ ਹੱਕਾਂ ਲਈ ਵੀ ਚੋਣ ਮੈਦਾਨ ‘ਚ ਉੱਤਰਨਾ ਜਰੂਰੀ ਸੀ।
53🙏8👍6🔥3
ਸਾਰੀ ਹੀ ਸੰਗਤ ਨੂੰ ਬੇਨਤੀ ਹੈ ਜੀ ਉੱਤੇ ਦਿੱਤੇ ਗਏ ਪੋਸਟਰਾਂ ਵਿੱਚੋਂ ਆਪਣਾ ਵਿਧਾਨ ਸਭਾ ਹਲਕੇ ਦੇ ਪੋਸਟਰ ਦਾ ਬਾਰਕੋਡ ਸਕੈਨ ਕਰਕੇ ਸਾਡੇ ਨਾਲ ਵਟਸਐਪ ਤੇ ਜੁੜੋ ਜੀ.
👍31