Media is too big
VIEW IN TELEGRAM
ਇਹ ਭਾਈ ਅੰਮ੍ਰਿਤਪਾਲ ਸਿੰਘ ਦੇ ਚੋਣਾਂ ਲੜਨ ਬਾਰੇ ਕੁਛ ਸਾਲ ਪਹਿਲਾਂ ਦਿੱਤੇ ਗਏ ਵਿਚਾਰ ਹਨ ਜਿੱਥੇ ਓੁਨ੍ਹਾਂ ਇਹ ਗੱਲ ਡੰਕੇ ਦੀ ਚੋਟ ਤੇ ਤੱਥਾਂ ਸਮੇਤ ਸਾਬਤ ਕੀਤੀ ਸੀ ਕਿ ਚੋਣਾਂ ਵਾਲਾ ਪਿੜ ਕਿਓਂ ਨ੍ਹੀਂ ਖਾਲੀ ਛੱਡਿਆ ਜਾਣਾ ਚਾਹੀਦਾ!🎙️
🙏21❤6👍5
This media is not supported in your browser
VIEW IN TELEGRAM
ਇਹ ਰਵਨੀਤ ਬਿੱਟੂ ਦੇ ਬੋਲ ਬੜੀ ਅਹਿਮੀਅਤ ਰੱਖਦੇ ਹਨ ਜਿੱਥੇ ਸਟੇਟ ਦੇ ਪੁਰਜ਼ਿਆਂ ਨੂੰ ਪਹਿਲਾਂ ਹੀ ਡਰ ਸਤਾਉਣ ਲੱਗ ਗਿਆ ਹੈ ਓੁਥੇ ਹੀ ਕੁਛ ਬੰਦੇ ਭਰਮ ਭੁਲੇਖੇ ਪੈਦਾ ਕਰ ਰਹੇ ਹਨ ਕਿ ਚੋਣਾਂ ਚੋਂ ਕੁਛ ਨ੍ਹੀਂ ਨਿਕਲਣਾ! 🎙️
🔥21🤣6👍4❤3
ਵਾਹਿਗੁਰੂ ਜੀ ਕਾ ਖਾਲਸਾ
ਸ੍ਰੀ ਵਾਹਿਗੁਰੂ ਜੀ ਕੀ ਫ਼ਤਿਹ।
ਅਸੀਂ ਧੰਨਵਾਦੀ ਹਾਂ ਹਰ ਓਸ ਮਾਂ, ਬੱਚੇ, ਬਜ਼ੁਰਗ ਤੇ ਨੌਜਵਾਨ ਦੇ ਜਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਪੁੱਤ, ਭਰਾ ਤੇ ਰਾਹ ਦਸੇਰਾ ਜਾਣ ਓਹਨਾਂ ਦੀ ਸਿਹਤਯਾਬੀ ਅਤੇ ਰਿਹਾਈ ਲਈ ਅਰਦਾਸਾਂ ਕੀਤੀਆਂ। ਜਿੰਨਾ ਦਿਨ ਰਾਤ ਇੱਕ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਨੂੰ ਬੁਲੰਦੀਆਂ ਤੇ ਪਹੁੰਚਾਇਆ।
ਅਸੀਂ ਧੰਨਵਾਦੀ ਹਾਂ ਖਡੂਰ ਸਾਹਿਬ ਹਲਕੇ ਦੇ ਹਰ ਓਸ ਵੋਟਰ ਦੇ ਜਿਸ ਨੇ ਬੇ ਇਨਸਾਫ਼ੀ ਦੇ ਇਸ ਮਹੌਲ ਅੰਦਰ ਖਾਲਸਾਈ ਰਿਵਾਇਤਾਂ ਨਿਭਾਓਂਦਿਆਂ ਜਾਲਮ ਹਕੂਮਤ ਦੇ ਭੈਅ ਤੋਂ ਮੁਕਤ ਹੋਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਪ੍ਰਚਾਰ ਕੀਤਾ ਅਤੇ ਓਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ।
ਅਸੀ ਕੋਈ ਸਿਆਸੀ ਲੀਡਰ ਨਹੀਂ, ਸਾਡੇ ਦੁੱਖ-ਸੁੱਖ ਤੁਹਾਡੇ ਨਾਲ ਸਾਂਝੇ ਹਨ। ਅਸੀਂ ਤੁਹਾਡੇ ਨਾਲ ਕੋਈ ਸਿਆਸੀ ਲੀਡਰਾਂ ਵਾਲਾ ਵਾਅਦਾ ਵੀ ਨਹੀ ਕਰਦੇ। ਪਰ ਅਸੀਂ ਇਸ ਗੱਲ ਦਾ ਅਹਿਦ ਕਰਦੇ ਹਾਂ ਕਿ ਤੁਹਾਡੇ ਨਾਲ ਰਲ਼ਕੇ ਪੰਥ ਪੰਜਾਬ ਦੀ ਪਹਿਰੇਦਾਰੀ ਕਰਦੇ ਰਹਾਂਗੇ। ਕਿਉਂਕਿ ਇਹ ਲੜਾਈ ਹਲੇ ਸ਼ੁਰੂ ਹੋਈ ਹੈ, ਮੁੱਕੀ ਨਹੀ।
ਭਾਈ ਅੰਮ੍ਰਿਤਪਾਲ ਸਿੰਘ ਏਥੇ ਕੋਈ ਵਜ਼ੀਰੀਆਂ ਮਾਨਣ ਨਹੀ ਸਨ ਆਏ। ਇਹ ਇੱਕ ਨਿਰੰਤਰ ਚੱਲ ਰਿਹਾ ਕੌਮੀ ਸੰਘਰਸ਼ ਹੈ, ਜਿਸ ਵਿੱਚ ਇਹ ਜਿੱਤ ਇੱਕ ਪੜਾਅ ਹੈ। ਇਸ ਵਿੱਚ ਅੱਗੇ ਵੀ ਅਸੀਂ ਤੁਹਾਡੇ ਸਾਥ ਅਤੇ ਸਮਰਥਨ ਦੇ ਆਸਵੰਦ ਰਹਾਂਗੇ।
ਸਾਡੀ ਕੋਈ ਹੈਸੀਅਤ ਨਹੀ ਕਿ ਅਸੀਂ ਮੋੜਵੇਂ ਰੂਪ ਵਿੱਚ ਤਹਾਨੂੰ ਕੁਝ ਦੇ ਸਕੀਏ। ਪਰ ਅਸੀ ਤੁਹਾਡੇ ਸਾਥ ਦੇ ਨਾਲ ਪੰਥ ਪੰਜਾਬ ਦੀ ਪਹਿਰੇਦਾਰੀ ਲਈ ਹਮੇਸ਼ਾਂ ਵਚਨਬੱਧ ਰਹਾਂਗੇ।
ਸਮੂਹ ਪਰਿਵਾਰ ਤੇ ਟੀਮ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ।

❤33👍2🔥2
Media is too big
VIEW IN TELEGRAM
ਪੰਥ ਦੇ ਮੌਜ਼ੂਦਾ ਨਾਜ਼ੁੱਕ ਹਾਲਾਤਾਂ ਨੂੰ ਮੁੱਖ ਰੱਖਦਿਆਂ,ਬੰਦੀ ਸਿੰਘਾਂ ‘ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੀ ਰਿਹਾਈ ਦੇ ਲਈ ਮਿਤੀ 19 ਅਗਸਤ 2024 ਨੂੰ ਬਾਬਾ ਬਕਾਲਾ ਸਾਹਿਬ ਵਿਖੇ ਸਵੇਰੇ 11 ਵਜੇ ਤੋਂ ਦੁਪਿਹਰੇ 3ਵਜੇ ਤੱਕ ਰੱਖੀ ਗਈ ਪੰਥਕ ਇਕੱਤਰਤਾ ਵਿੱਚ ਜ਼ਰੂਰ ਪਹੁੰਚੋ ਜੀ।
❤28👍5🙏2
ਮਿੱਟੀਆਂ ਦਾ ਮੋਹ ਦੂਜਾ ਪਾਣੀਆਂ ਦੇ ਗੀਤ ਸੀ
ਤੀਜਾ ਸਾਡੇ ਦਿਲ ਵਿੱਚ ਪਾਤਸ਼ਾਹ ਹਜੂਰ ਸੀ
ਜੇ ਕੋਈ ਪੁੱਛੇ ਦੱਸੀਂ ਮਾਏ ਕਿੰਨਾ ਕੁ ਕਸੂਰ ਸੀ
ਸਿਰ ਉੱਤੇ ਪੱਗ ਸਾਡੇ ਮੁੱਖੜੇ 'ਤੇ ਨੂਰ ਸੀ…
ਇਹ ਪਹਿਲੀ ਵਾਰ ਨਹੀਂ ਕਿ ਸਾਨੂੰ ਧਰਮ ਦੀ ਬਾਤ ਪਾਉਂਦਿਆਂ ਜੇਲ੍ਹਾਂ ‘ਚ ਡੱਕਿਆ ਗਿਆ ਹੋਵੇ, ਇਹ ਪਹਿਲੀ ਵਾਰ ਨਹੀਂ ਕਿ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੋਵੇ, ਤੇ ਇਹ ਵੀ ਪਹਿਲੀ ਵਾਰ ਨਹੀਂ ਕਿ ਅਸੀਂ ਇਹਦੇ ਖਿਲਾਫ ਪੰਥ ਨੂੰ ਸਿਰ ਜੋੜਣ ਦੀ ਅਵਾਜ ਮਾਰ ਰਹੇ ਹੋਈਏ। ਸਾਡੇ ਲਈ ਇਹ ਜੰਗ ਸਾਡੀ ਹੋਂਦ ਤੋਂ ਸਾਡੇ ਪੇਸ਼ ਪਈ ਹੈ।
ਆਓ 19 ਅਗਸਤ, ਦਿਨ ਸੋਮਵਾਰ, ਬਾਬਾ ਬਕਾਲਾ ਸਾਹਿਬ ਵਿਖੇ ਜ਼ੁਲਮੀ ਰਾਜ ਖਿਲਾਫ ਵਿਚਾਰਾਂ ਲਈ ਇੱਕਤਰ ਹੋਈਏ...

❤32👍16🙏13🔥1