This media is not supported in your browser
VIEW IN TELEGRAM
8 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਰਹੇ ਖਾਲਸਾ ਚੇਤਨਾ ਮਾਰਚ ਲਈ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਅੰਮ੍ਰਿਤਸਰ ਸਾਹਿਬ ਮੋਰਚੇ ਚੋਂ ਨਿਕਲ ਤਲਵੰਡੀ ਸਾਬੋ ਜਾ ਰਹੇ ਸਨ। ਜਦੋਂ ਕਿ ਪ੍ਰਸ਼ਾਸ਼ਨ ਨੇ ਘੇਰਾ ਪਾ ਓਹਨਾ ਨੂੰ ਗ੍ਰਿਫਤਾਰ ਕਰ ਲਿਆ।
🙏19❤7
ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ, ਚਾਚਾ, ਤਾਇਆ, ਭੂਆ ਅਤੇ ਹੋਰ ਪਰਿਵਾਰਕ ਮੈਂਬਰਾਂ ਤੇ 151 ਦਾ ਪਰਚਾ ਪਾ ਅੰਮ੍ਰਿਤਸਰ ਜੇਲ਼੍ਹ ਭੇਜਿਆ।
❤8👍2
Follow New Account of Bhai Saab. All others banned in Panjab
https://www.instagram.com/official_bhai_amritpal?igsh=MXdtaG1sZ3Z2c3pmcQ%3D%3D&utm_source=qr

❤10
Media is too big
VIEW IN TELEGRAM
ਭਗਵੰਤ ਮਾਨ ਸਰਕਾਰ ਦਾ ਦੋਗਲਾ ਚਿਹਰਾ।
ਚੋਣ ਜਾਬਤੇ ਵਿੱਚ ਕੇਜਰੀਵਾਲ ਲਈ ਭੁੱਖ ਹੜਤਾਲ ਰੱਖੀ ਜਾ ਸਕਦੇ ਹੈ, ਜੋ ਸ਼ਰਾਬ ਦੇ ਘਪਲੇ ਵਿੱਚ ਜੇਲ਼੍ਹ ‘ਚ ਹੈ। ਪਰ ਚੋਣ ਜਾਬਤੇ ਦੌਰਾਨ ‘ਖਾਲਸਾ ਚੇਤਨਾ ਮਾਰਚ’ ਕੱਢ ਧਰਮ ਦੀ ਗੱਲ ਨਹੀ ਹੋ ਸਕਦੀ।
ਕਿਸੇ ਦੂਰਅੰਦੇਸ਼ ਸਾਧ ਦੇ ਮੂੰਹੋਂ ਨਿਕਲੇ ਬੋਲ, ਜੋ ਅੱਜ ਸੱਚ ਹੋ ਗਏ, ਵਾਰ ਵਾਰ ਕੰਨੀ ਪੈਂਦੇ ਨੇ।
“ਏ ਬੇਅੰਤੇ ਬੁੱਚੜ ਨਾਲੋਂ ਵੱਧ ਜਾਲਮ ਸਾਬਤ ਹੋਵੇਗਾ”
ਭਗਵੰਤ ਮਾਨ ਸਰਕਾਰ ਵੱਲੋਂ ‘ਖਾਲਸਾ ਚੇਤਨਾ ਮਾਰਚ’ ਦੇ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਬਦਸਲੂਕੀ ਕਰ ਓਹਨਾਂ ਨੂੰ ਅੰਮ੍ਰਿਤਸਰ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 8 ਅਪ੍ਰੈਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਨਿਕਲਣ ਜਾ ਰਹੇ ‘ਖਾਲਸਾ ਚੇਤਨਾ ਮਾਰਚ’ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਅਗਲੀ ਤਰੀਖ ਦਾ ਐਲਾਨ ਕਰੇਗੀ।

👍12❤6🔥1🙏1
ਜਿਸ ਤਰਾਂ ਮੋਰਚੇ ਵਿੱਚ ਸਵੇਰ ਤੋਂ ਹੀ ਸਰਕਾਰ ਦੇ ਸੀ ਆਈ ਡੀ ਵਾਲਿਆਂ ਦੀ ਗਿਣਤੀ ਵੱਧ ਰਹੀ ਸੀ ਉਸ ਤੋਂ ਤਹਿ ਸੀ ਕਿ ਚੇਤਨਾ ਮਾਰਚ ਰੋਕਣ ਲਈ ਇਸ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਹੁਣ ਜੇਲ੍ਹੀਂ ਡਕਣਗੇ ।
ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਭਾਈ ਸਾਬ ਦੇ ਚਾਚੇ ਤੇ ਪਿਤਾ ਨੂੰ ਸ਼ਾਇਦ ਇਹੀ ਕਹਿ ਰਹੇ ਕਿ “ਜਿਸਮਾਨੀ ਜ਼ੁਲਮ ਸਹਿ ਕੇ ਹੀ ਅਣਖੀਲੀਆਂ ਕੌਮਾਂ ਹੋਰ ਬਲਵਾਨ ਹੋ ਜਾਂਦੀਆਂ ਏਸੇ ਵਿੱਚ ਹੀ ਚੜ੍ਹਦੀ ਕਲ੍ਹਾ ਹੈ ਕੌਮ ਦੀ “ਕਲਗੀਧਰ ਦਸਮ ਪਾਤਸ਼ਾਹ ਦਾ ਕਥਨ ਹੈ “ਜਬੈ ਬਾਣ ਲਾਗਯੋ ,ਤਬੈ ਰੋਸ ਜਾਗਯੋ”

❤15🙏15
ਸਰਕਸ ‘ਚ ਨਵੇਂ ਆਏ ਸ਼ੇਰ ਨੇ ਬਾਕੀ ਦੇ ਜਾਨਵਰਾਂ ਨੂੰ ਏ ਦੱਸਣਾ ਸ਼ੁਰੂ ਕਰ ਦਿੱਤਾ ਕਿ ਅਸੀ ਗੁਲਾਮ ਹਾਂ, ਏ ਸੁਣਦਿਆਂ ਹੀ ਬਾਕੀਆਂ ਨੇ ਮਾਲਕ ਅੱਗੇ ਅਰਜ਼ ਕੀਤੀ ਕਿ “ਇਹਨੂੰ ਜਿੰਨੀ ਛੇਤੀ ਹੋ ਸਕੇ ਪਿੰਜਰੇ ਤਾੜਿਆ ਜਾਵੇ। ਭਲਾ ਸਾਨੂੰ ਨਹੀ ਪਤਾ ਕਿ ਅਸੀਂ ਗੁਲਾਮ ਹਾਂ? ਪਰ ਇਸ ਗੁਲਾਮੀ ‘ਚ ਸਰੀਰਿਕ ਸੁਖ ਸਹੂਲਤਾਂ ਤੇ ਐਸ਼ੋ ਅਰਾਮ ਦੀ ਕੋਈ ਥੋੜ ਨਹੀ। ਹਾਂ ਜਮੀਰਾਂ ਦੀ ਗੱਲ ਕਰਨ ਅਤੇ ਸੁਣਨ ਤੇ ਪਾਬੰਦੀ ਜ਼ਰੂਰ ਏ, ਪਰ ਫਿਰ ਕੀ ਹੋਇਆ! ਏ ਬਹੁਤਾ ਸਿਆਣਾ ਆ ਗਿਆ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਓਣ? ਏਨੂੰ ਪਿੰਜਰੇ ਪਾਓ ਤੇ ਸਾਨੂੰ ਆਪਣੀ ਰਜ਼ਾ ‘ਚ ਰੱਖੋ।”
ਸ਼ੀਹਣੀ ਮਾਂ ਦੇ ਜੰਮੇ ਸ਼ੇਰ ਨੂੰ ਮਾਲਕ ਨੇ ਪਿੰਜਰੇ ਪਾ ਦਿੱਤਾ। ਸਰਕਸ ਦੇ ਸਾਰੇ ਦਾਨਿਸ਼ਵਰ, ਵਿਦਵਾਨ ਚੁੱਪ ਹੋ ਗਏ। ਮਾਲਕ ਕੋਲ ਸ਼ਿਕਾਇਤ ਲੈਕੇ ਜਾਣ ਵਾਲਿਆਂ ਮਗਰਮੱਛ ਦੇ ਹੰਝੂ ਸੁੱਟ ਨੈਤਿਕ ਕੱਦ ਬਚਾਓਣ ਦੀ ਅਸਫਲ ਕੋਸ਼ਿਸ਼ ਕੀਤੀ। ਪਰ ਸ਼ਹਿਰ ਨੂੰ ਪਤਾ ਲੱਗ ਗਿਆ ਕਿ ਇਹ ਅੰਦਰੋਂ ਖੁਸ਼ ਨੇ। ਸਭ ਨੇ ਮਾਲਕ ਦੇ ਇਸ ਕਾਰੇ ਨੂੰ ਏਦਾਂ ਸਹਿਮਤੀ ਦਿੱਤੀ ਜਿਵੇਂ ਸਰਕਸ ਦੇ ਅਖੌਤੀ ਸਭਿਅਕ ਸਮਾਜ ਲਈ ਖਤਰਾ ਹੋ ਗਏ ਕਿਸੇ ਸ਼ੀਹਣੀ ਦੇ ਸ਼ੇਰ ਨੂੰ ਪਿੰਜਰੇ ਤਾੜਨਾ ਜਾਇਜ਼ ਹੋਵੇ, ਕਿਉਂਕਿ ਗੁਲਾਮਾਂ ਦੇ ਸਮਾਜ ਨੂੰ ਅਜ਼ਾਦੀ ਦੀਆਂ ਪੱਟੀਆਂ ਪੜ੍ਹਾ ਰਿਹਾ ਸੀ।
ਸ਼ੀਹਣੀ ਮਾਂ ਨੇ ਆਪਣੇ ਸ਼ੇਰ ਲਈ ਜਿਊਂਦੇ ਸਿਰਾਂ ਦਾ ਸਾਥ ਮੰਗਿਆ, ਜਮੀਰਾਂ ਵਾਲੇ ਨਾਲ ਤੁਰੇ, ਪਰ ਗੁਲਾਮੀ ਦੀ ਪਿਓਂਦ ਨਾਲ ਪਲ਼ੇ ਤੇ ਖਾਸ ਅਮਲਾਂ ਨਾਲ ਚੁਣੇ ਗੁਲਾਮ ਆਗੂਆਂ ਨੇ ਜਮੀਰਾਂ ਵਾਲੇ ਲਾਰੇ ਲਾ ਘਰਾਂ ਨੂੰ ਤੋਰ ਦਿੱਤੇ। ਮਾਲਕ ਨੇ ਸ਼ੀਹਣੀ ਨੂੰ ਵੀ ਚੁੱਕ ਪਿੰਜਰੇ ਪਾ ਦਿੱਤਾ। ਸ਼ੇਰਾਂ ਦੀਆਂ ਖੱਲਾਂ ‘ਚ ਲੁਕੇ ਗਿੱਦੜ ਸ਼ੀਹਣੀ ਦੇ ਹਲਾਤ ਵੇਖ ਹੱਥਾਂ ਤੇ ਹੱਥ ਮਾਰ ਹੱਸੇ। ਕੁੱਲ ਸਰਕਸ ਸਮਾਜ ਅੰਦਰ ਜਾਨਵਰਾਂ ਦੇ ਹੱਕਾਂ ਦੇ ਕਾਰਕੁੰਨ, ਖਬਰੀ ਅਦਾਰੇ, ਨੈਤਿਕਤਾ ਦੇ ਪਾਠ ਪੜਾਓਣ ਵਾਲੇ ਅਧਿਆਪਕ, ਸੰਪਾਦਕ, ਲੇਖਕ, ਧਾਰਮਿਕ ਆਗੂ, ਸਾਰਿਆਂ ਦੀਆਂ ਜੁਬਾਨਾਂ ਵੱਢੀਆਂ ਗਈਆਂ, ਕਲਮਾਂ ਟੁੱਟ ਗਈਆਂ। ਸਿਰ ਤੋਂ ਚੁੰਨੀ ਨਾ ਖਿਸਕਣ ਦੇਣ ਵਾਲੀ ਸ਼ੀਹਣੀ ਮਾਂ ਦੀ ਪੱਤ ਨਾਲੋਂ ਸਰਕਸ ਦੇ ਪੱਤਰਕਾਰਾਂ ਤੇ ਵਿਦਵਾਨਾਂ ਨੂੰ ਕਿਸੇ ਵਿਆਹ ਦੀ ਸਟੇਜ ਤੇ ਲੂੰਬੜੀ ਨਾਲ ਹੋਏ ਦੁਰਵਿਹਾਰ ਦਾ ਹੇਜ ਮਾਰਨ ਲੱਗਾ।
ਕਈ ਸਾਲਾਂ ਤੋਂ ਜਮੀਰਾਂ ਮਾਰ ਸਰੀਰਿਕ ਤੌਰ ਤੇ ਜਿਊਂਦੇ ਰਹਿ ਰਹੇ ਸਰਕਸ ਦੇ ਆਗਿਆਕਾਰੀ ਜਾਨਵਰਾਂ ਨੂੰ ਫਿਕਰ ਪੈਣ ਲੱਗਾ। ਇੰਝ ਇੱਕ ਸ਼ੀਹਣੀ ਦੇ ਸ਼ੇਰ ਨੇ ਸਰਕਸ ਦਾ ਸਰਕਾਰੀ ਜ਼ਾਬਤਾ ਖਰਾਬ ਕਰ ਕਈਆਂ ਨੂੰ ਜਵਾਬਦੇਹ ਬਣਾ ਦਿੱਤਾ।
ਪਿੱਪਲ਼ ਸਿੰਘ

👍20❤1