ਤਕਨੀਕੀ ਖ਼ਬਰਾਂ 📠
2.1K subscribers
6.88K photos
72 videos
45 files
124 links
ਮਾਂ-ਬੋਲੀ 'ਚ ਤਕਨੀਕੀ ਖ਼ਬਰਾਂ ਤੇ ਜਾਣਕਾਰੀ
Download Telegram
ਓਧਰ ਰਿਕਾਡ 'ਤੇ ਰਿਕਾਡ ਟੁੱਟਣ ਡਹੇ ਨੇ, ਆਪਣੇ ਹਾਲੇ ਸਿਗਨਲ ਦੇ ਡੰਡੇ ਵੀ ਪੂਰੇ ਨੀ ਹੁੰਦੇ ਕਈ ਥਾਈਂ...
It happens only in India....
👆
ਉਪਰੋਕਤ ਜੋੜੀਆਂ ਬੈਟਰੀਆਂ ਵਿੱਚੋਂ ਕਿੰਨੇ ਵੋਲਟ-ਐਪਪੀਅਰ ਨਿਕਲਗੇ?
Anonymous Quiz
4%
6V-50Ah
4%
6V-100Ah
5%
6V-200Ah
4%
12V-50Ah
12%
12V-100Ah
17%
12V-200Ah
6%
24V-50Ah
15%
24V-100Ah
18%
24V-200Ah
15%
ਭਟਾਕਾ ਪਊਗਾ
ਮਸ਼ਹੂਰ ਇੰਟਰਨੈੱਟ ਸੇਵਾਵਾਂ ਚਲਾਉਣ ਵਾਲੀ ਕੰਪਨੀ Cloudflare ਦੇ ਕੰਮ ਵਿੱਚ ਅੜਿੱਕਾ (Outage)

18 ਨਵੰਬਰ 2025 ਸ਼ਾਮ, Cloudflare ਨੂੰ “ਅਸਧਾਰਣ ਟ੍ਰੈਫਿਕ” ਦੇ ਸੰਕੇਤ ਮਿਲੇ ਜਿਸ ਕਾਰਣ ਉਸਦੇ ਨੈੱਟਵਰਕ ਵਿੱਚ ਗੜਬੜ ਆਈ। ਇਸ ਨਾਲ ਤੁਸੀਂ ਜਾਂ ਹੋਰ ਲੱਖਾਂ ਵਰਤੋਂਕਾਰ ਜੋ ChatGPT, X (ਟਵੀਟਰ), ਸਪੋਟੀਫਾਈ, ਕੈਨਵਾ ਵਰਗੇ ਬਹੁਤ ਸਾਰੇ ਆਨਲਾਈਨ ਮੰਚ ਵਰਤਦੇ ਹਨ, 'ਤੇ ਲੌਗਇਨ ਨਾ ਹੋ ਸਕੇ।

Cloudflare ਨੇ ਪਹਿਲਾਂ “ਅੰਦਰੂਨੀ ਸੇਵਾ 'ਚ ਕਮੀ-ਪੇਸ਼ੀ” ਦੀ ਜਾਣਕਾਰੀ ਦਿੱਤੀ ਅਤੇ ਫਿਰ ਇਕ ਫਿਕਸ ਲਾਗੂ ਕੀਤਾ, ਜਿਸ ਨਾਲ ਗੱਡੀ ਮੁੜ ਲੀਹ 'ਤੇ ਪਈ। Cloudflare ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਬਾਹਰੀ “ਹਮਲਾ” ਨਹੀਂ ਸੀ, ਪਰ ਇਸ ਗੜਬੜ ਨਾਲ ਨੈੱਟਵਰਕ ਦਾ ਇੱਕ ਵੱਡਾ ਹਿੱਸਾ ਕੁੱਝ ਸਮੇਂ ਲਈ ਪ੍ਰਭਾਵਿਤ ਹੋਇਆ।

ਅਜਿਹੇ ਅੜਿੱਕੇ ਦਾ ਕਾਰਣ ਅਕਸਰ “ਜ਼ਰੂਰੀ ਤਬਦੀਲੀ” ਜਾਂ “ਅਸਧਾਰਣ ਟ੍ਰੈਫਿਕ” ਜਾਂ “ਰੱਖ-ਰਖਾਅ” ਹੁੰਦਾ ਹੈ, ਨਾ ਕਿ ਹਮੇਸ਼ਾ ਬਾਹਰੀ ਸਾਈਬਰ ਹਮਲਾ।

ਜਦੋਂ ਵੱਖ‐ਵੱਖ ਸੇਵਾਵਾਂ ਲਾਗਇਨ ਜਾਂ ਲੋਡ ਨਾ ਹੋ ਰਹੀਆਂ ਹੋਣ, ਤਾਂ ਸਭ ਤੋਂ ਪਹਿਲਾਂ ਉਸ ਸੇਵਾ ਦੇ ਸਟੇਟਸ ਪੰਨੇ ਜਾਂ ਟਵੀਟਰ ਅੱਪਡੇਟ ਵੇਖਣਾ ਚਾਹੀਦਾ ਹੈ।

@TechnologyPB
ਫਿਨਲੈਂਡ ਦੇ ਵਿਗਿਆਨੀਆਂ ਨੇ ਤਜਰਬੇ ਵਜੋਂ ਹਵਾ ਰਾਹੀਂ ਬਿਜਲੀ ਭੇਜਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਲਈ ultrasonic ਧੁਨੀ ਲਹਿਰਾਂ ਅਤੇ ਲੇਜ਼ਰ ਕਿਰਨਾਂ ਦੀ ਵਰਤੋਂ ਕੀਤੀ ਗਈ। ਇਹ ਤਕਨੀਕ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ, ਪਰ ਭਵਿੱਖ ਵਿੱਚ ਬਿਨਾਂ ਪਲੱਗ ਤੇ ਤਾਰਾਂ ਦੇ ਯੰਤਰ ਚਲਾਉਣ ਵਿੱਚ ਮਦਦਗਾਰ ਹੋ ਸਕਦੀ ਹੈ।
Forwarded from Promo Telegram
ਜਦੋਂ ਦੇਸ ਦੀਆਂ ਅਦਾਲਤਾਂ ਕੋਲ ਲੁੱਚਿਆਂ-ਗੁੰਡਿਆਂ, ਸੱਜਣ ਕੁਮਾਰਾਂ, ਸੌਦਾ-ਸਾਧ ਅਰਗੇ ਦਰਿੰਦਿਆਂ, ਅੰਬਾਨੀ-ਬਾਦਲਾਂ ਅਰਗੀਆਂ ਖਾਨਦਾਨੀ ਜੋਕਾਂ, ਭ੍ਰਿਸ਼ਟਾਚਾਰੀਆਂ, ਮਿਲਾਵਟਖੋਰਾਂ ਜਿਹਿਆਂ ਨੂੰ ਸਜ਼ਾ ਦੇਣ ਅਤੇ ਜੁਰਮ ਰੋਕਣ ਦੀ ਤਾਕਤ ਜਾਂ ਜੁਰਅਤ ਨਾ ਹੋਵੇ ਤਾਂ ਫੇਰ ਜਾਨਵਰਾਂ, ਆਦਿਵਾਸੀਆਂ ਜਾਂ ਘੱਟ ਗਿਣਤੀਆਂ ਨੂੰ ਉਜਾੜਨ-ਮਾਰਨ ਦੇ ਫੈਸਲੇ ਸੁਣਾਉਂਦੀਆਂ ਹਨ

ਜਦੋਂ ਨੇਤਾਵਾਂ ਕੋਲ ਲੋਕਾਂ ਲਈ ਚੰਗੇ ਸਕੂਲ-ਕਾਲਜ, ਹਸਪਤਾਲ, ਸਾਫ਼ ਆਬੋ-ਹਵਾ, ਹਰ ਕਿਸੇ ਲਈ ਕੁੱਲੀ-ਗੁੱਲੀ-ਜੁੱਲੀ, ਰੁਜ਼ਗਾਰ, ਸੜਕਾਂ, ਸੁਰੱਖਿਆ ਜਿਹੀਆਂ ਚੀਜ਼ਾਂ ਦਾ ਹੱਲ ਤੇ ਭਵਿੱਖ ਲਈ ਕੋਈ ਠੋਸ ਯੋਜਨਾ ਨਾ ਹੋਵੇ ਤਾਂ ਫੇਰ ਗ਼ਰੀਬਾਂ ਨੂੰ ਉਜਾੜਨ ਜਾਂ ਜਾਨਵਰਾਂ ਨੂੰ ਮਾਰਨ ਦੇ ਕੀਤੇ ਵਾਅਦੇ ਪੁਗਾਏ ਜਾਂਦੇ ਹਨ

ਲੋਕੀਂ ਵੀ ਨਸੂਰ ਬਣਦੇ ਜਾ ਰਹੇ ਕੂੜਾ-ਕਰਕਟ, ਨਜਾਇਜ਼ ਕਬਜ਼ਿਆਂ, ਸਪੀਕਰਾਂ ਦੇ ਸ਼ੋਰ-ਸ਼ਰਾਬੇ, ਜ਼ਹਿਰੀਲੇ ਹੁੰਦੇ ਜਾ ਰਹੇ ਖਾਧ-ਪਦਾਰਥਾਂ, ਘਰੋਂ ਕੱਢ ਕੇ ਪਸ਼ੂ ਸੜਕਾਂ ਉੱਤੇ ਛੱਡਣ ਵਾਲਿਆਂ, ਰੁੱਖ ਵੱਢਣ ਤੇ ਪ੍ਰਦੂਸ਼ਣ ਫੈਲਾਉਣ ਆਲਿਆਂ ਖਿਲਾਫ਼ ਨਹੀਂ ਬੋਲਦੇ ਕਿਉਂਕਿ ਆਪ ਜੋ ਇਹਨਾਂ ਏਹੀ ਕੰਮ ਕਰਨੇ ਹੁੰਦੇ, ਬੱਸ ਕਿਸੇ ਭੁੱਖੇ-ਨੰਗੇ ਦਾ ਭਲਾ ਕਰਨ ਵਾਲਿਆਂ ਖਿਲਾਫ਼ ਭੜਾਸ ਕੱਢਣਾ ਜਾਣਦੇ ਨੇ

ਵਿੰਗੇ-ਟੇਢੇ ਫੈਸਲਿਆਂ 'ਤੇ ਬਾਬੂ ਲੋਗ ਵੀ ਬਿਨਾਂ ਨੋਟੀਫੇਕਸ਼ਨਾਂ ਤੋਂ ਅਮਲ ਕਰਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਖੱਸੀ ਹੋ ਚੁੱਕੀਆਂ ਅਦਾਲਤਾਂ, ਨੇਤਾਵਾਂ, ਬਾਬੂਆਂ ਤੇ ਚਵਲ ਕਿਸਮ ਦੇ ਲੋਕਾਂ ਨੇ ਇਤਿਹਾਸ ਵਿੱਚ ਆਪਣਾ ਨਾਂ ਵੀ ਦਰਜ ਕਰਾਉਣਾ ਹੁੰਦਾ ਕਿ ਫਲਾਣੇ ਯੁੱਗ ਵਿੱਚ ਓਹ ਵਿਹਲੇ ਨਹੀਂ ਸਨ ਬਲਕਿ ਸੰਘ ਪਾੜ-ਪਾੜ ਕੁਦਰਤ ਦੇ ਨਿਯਮਾਂ ਦੀ ਐਸੀ-ਤੈਸੀ ਕਰ ਰਹੇ ਸਨ

ਏਹ ਡਰਾਮੇਬਾਜ਼ ਸੜਕਾਂ ਉੱਤੇ ਲੰਗਰ-ਭੰਡਾਰੇ ਲਾਉਣ ਵਾਲਿਆਂ ਨੂੰ ਕਦੇ ਨੀ ਕਹਿਣਗੇ ਕਿ ਜਿਨ੍ਹਾਂ ਨੂੰ ਖਵਾਉਣਾ ਓਹਨਾਂ ਨੂੰ ਵੀ ਆਪਣੇ ਘਰ ਲੈ ਜਾਵੋ ਕਿਉਂਕਿ ਅਜਿਹਾ ਕਰਨ ਨਾਲ ਕਿਸੇ ਦੀਆਂ ਵੋਟਾਂ ਘਟਦੀਆਂ ਤੇ ਕਿਸੇ ਨੂੰ ਡਰ ਜਾਂ ਪਾਪ ਲਗਦਾ, ਪਰ ਧਾਰਮਿਕ ਸਥਾਨਾਂ ਉੱਤੇ ਹੱਥ ਜੋੜਕੇ ਬੀਬੇ ਬਣਨ, ਮੱਥੇ ਰਗੜਨ, ਪੱਥਰਾਂ ਨੂੰ ਦੁੱਧ ਪਿਆਉਣ, ਪਰਚੀ ਕਟਾਉਣ ਜਿਹੀ ਸੇਵਾ ਦਾ ਅਡੰਬਰ ਕਰਨਾ ਜਾਂ ਡੇਰਿਆਂ-ਡੂਰਿਆਂ 'ਤੇ ਲਗੌੜਾਂ ਦੀ ਮੁੱਠੀ-ਚਾਪੀ ਕਰਨਾ ਬਾਖ਼ੂਬੀ ਜਾਣਦੇ ਨੇ

www.facebook.com/share/1KNkMJtWcp/ ਤੋਂ
ਵਿਸ਼ਵ ਗੁਰੂ ਦਾ ਡੰਕਾ 🤔
ਅੱਜ Geek Pride Day ਹੈ।

ਟੈਕਨੋਲੋਜੀ, ਕੰਪਿਊਟਰ, ਗੇਮਿੰਗ, ਸਾਇੰਸ ਅਤੇ ਇੰਟਰਨੈੱਟ ਨੂੰ ਪਸੰਦ ਕਰਨ ਵਾਲੇ ਲੋਕਾਂ ਲਈ ਇਹ ਮਾਣ ਦਾ ਦਿਨ ਹੈ।

ਆਪਣੇ ਅੰਦਰਲੇ “Geek” ਨੂੰ ਮਾਣ ਨਾਲ ਮਨਾਓ!
Parrots (1).jpg
288.6 KB
ਅੱਜ ਵਿਸ਼ਵ ਤੋਤਾ ਦਿਵਸ 'ਤੇ ਡੈਸਕਟਾਪ ਬੈਕਗਰਾਊਂਡ ਬਦਲਣ ਲਈ ਖ਼ੂਬਸੂਰਤ ਵਾਲਪੇਪਰ
3
ਗਰਮੀ ਵਿੱਚ ਮਸ਼ੀਨਾਂ ਚਲਾਉਂਦੇ ਸਮੇਂ ਸਾਵਧਾਨੀਆਂ
1