ਤਕਨੀਕੀ ਖ਼ਬਰਾਂ 📠
2.1K subscribers
6.88K photos
72 videos
45 files
124 links
ਮਾਂ-ਬੋਲੀ 'ਚ ਤਕਨੀਕੀ ਖ਼ਬਰਾਂ ਤੇ ਜਾਣਕਾਰੀ
Download Telegram
ਫਿਨਲੈਂਡ ਦੇ ਵਿਗਿਆਨੀਆਂ ਨੇ ਤਜਰਬੇ ਵਜੋਂ ਹਵਾ ਰਾਹੀਂ ਬਿਜਲੀ ਭੇਜਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਲਈ ultrasonic ਧੁਨੀ ਲਹਿਰਾਂ ਅਤੇ ਲੇਜ਼ਰ ਕਿਰਨਾਂ ਦੀ ਵਰਤੋਂ ਕੀਤੀ ਗਈ। ਇਹ ਤਕਨੀਕ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ, ਪਰ ਭਵਿੱਖ ਵਿੱਚ ਬਿਨਾਂ ਪਲੱਗ ਤੇ ਤਾਰਾਂ ਦੇ ਯੰਤਰ ਚਲਾਉਣ ਵਿੱਚ ਮਦਦਗਾਰ ਹੋ ਸਕਦੀ ਹੈ।
Forwarded from Promo Telegram
ਜਦੋਂ ਦੇਸ ਦੀਆਂ ਅਦਾਲਤਾਂ ਕੋਲ ਲੁੱਚਿਆਂ-ਗੁੰਡਿਆਂ, ਸੱਜਣ ਕੁਮਾਰਾਂ, ਸੌਦਾ-ਸਾਧ ਅਰਗੇ ਦਰਿੰਦਿਆਂ, ਅੰਬਾਨੀ-ਬਾਦਲਾਂ ਅਰਗੀਆਂ ਖਾਨਦਾਨੀ ਜੋਕਾਂ, ਭ੍ਰਿਸ਼ਟਾਚਾਰੀਆਂ, ਮਿਲਾਵਟਖੋਰਾਂ ਜਿਹਿਆਂ ਨੂੰ ਸਜ਼ਾ ਦੇਣ ਅਤੇ ਜੁਰਮ ਰੋਕਣ ਦੀ ਤਾਕਤ ਜਾਂ ਜੁਰਅਤ ਨਾ ਹੋਵੇ ਤਾਂ ਫੇਰ ਜਾਨਵਰਾਂ, ਆਦਿਵਾਸੀਆਂ ਜਾਂ ਘੱਟ ਗਿਣਤੀਆਂ ਨੂੰ ਉਜਾੜਨ-ਮਾਰਨ ਦੇ ਫੈਸਲੇ ਸੁਣਾਉਂਦੀਆਂ ਹਨ

ਜਦੋਂ ਨੇਤਾਵਾਂ ਕੋਲ ਲੋਕਾਂ ਲਈ ਚੰਗੇ ਸਕੂਲ-ਕਾਲਜ, ਹਸਪਤਾਲ, ਸਾਫ਼ ਆਬੋ-ਹਵਾ, ਹਰ ਕਿਸੇ ਲਈ ਕੁੱਲੀ-ਗੁੱਲੀ-ਜੁੱਲੀ, ਰੁਜ਼ਗਾਰ, ਸੜਕਾਂ, ਸੁਰੱਖਿਆ ਜਿਹੀਆਂ ਚੀਜ਼ਾਂ ਦਾ ਹੱਲ ਤੇ ਭਵਿੱਖ ਲਈ ਕੋਈ ਠੋਸ ਯੋਜਨਾ ਨਾ ਹੋਵੇ ਤਾਂ ਫੇਰ ਗ਼ਰੀਬਾਂ ਨੂੰ ਉਜਾੜਨ ਜਾਂ ਜਾਨਵਰਾਂ ਨੂੰ ਮਾਰਨ ਦੇ ਕੀਤੇ ਵਾਅਦੇ ਪੁਗਾਏ ਜਾਂਦੇ ਹਨ

ਲੋਕੀਂ ਵੀ ਨਸੂਰ ਬਣਦੇ ਜਾ ਰਹੇ ਕੂੜਾ-ਕਰਕਟ, ਨਜਾਇਜ਼ ਕਬਜ਼ਿਆਂ, ਸਪੀਕਰਾਂ ਦੇ ਸ਼ੋਰ-ਸ਼ਰਾਬੇ, ਜ਼ਹਿਰੀਲੇ ਹੁੰਦੇ ਜਾ ਰਹੇ ਖਾਧ-ਪਦਾਰਥਾਂ, ਘਰੋਂ ਕੱਢ ਕੇ ਪਸ਼ੂ ਸੜਕਾਂ ਉੱਤੇ ਛੱਡਣ ਵਾਲਿਆਂ, ਰੁੱਖ ਵੱਢਣ ਤੇ ਪ੍ਰਦੂਸ਼ਣ ਫੈਲਾਉਣ ਆਲਿਆਂ ਖਿਲਾਫ਼ ਨਹੀਂ ਬੋਲਦੇ ਕਿਉਂਕਿ ਆਪ ਜੋ ਇਹਨਾਂ ਏਹੀ ਕੰਮ ਕਰਨੇ ਹੁੰਦੇ, ਬੱਸ ਕਿਸੇ ਭੁੱਖੇ-ਨੰਗੇ ਦਾ ਭਲਾ ਕਰਨ ਵਾਲਿਆਂ ਖਿਲਾਫ਼ ਭੜਾਸ ਕੱਢਣਾ ਜਾਣਦੇ ਨੇ

ਵਿੰਗੇ-ਟੇਢੇ ਫੈਸਲਿਆਂ 'ਤੇ ਬਾਬੂ ਲੋਗ ਵੀ ਬਿਨਾਂ ਨੋਟੀਫੇਕਸ਼ਨਾਂ ਤੋਂ ਅਮਲ ਕਰਨਾ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਖੱਸੀ ਹੋ ਚੁੱਕੀਆਂ ਅਦਾਲਤਾਂ, ਨੇਤਾਵਾਂ, ਬਾਬੂਆਂ ਤੇ ਚਵਲ ਕਿਸਮ ਦੇ ਲੋਕਾਂ ਨੇ ਇਤਿਹਾਸ ਵਿੱਚ ਆਪਣਾ ਨਾਂ ਵੀ ਦਰਜ ਕਰਾਉਣਾ ਹੁੰਦਾ ਕਿ ਫਲਾਣੇ ਯੁੱਗ ਵਿੱਚ ਓਹ ਵਿਹਲੇ ਨਹੀਂ ਸਨ ਬਲਕਿ ਸੰਘ ਪਾੜ-ਪਾੜ ਕੁਦਰਤ ਦੇ ਨਿਯਮਾਂ ਦੀ ਐਸੀ-ਤੈਸੀ ਕਰ ਰਹੇ ਸਨ

ਏਹ ਡਰਾਮੇਬਾਜ਼ ਸੜਕਾਂ ਉੱਤੇ ਲੰਗਰ-ਭੰਡਾਰੇ ਲਾਉਣ ਵਾਲਿਆਂ ਨੂੰ ਕਦੇ ਨੀ ਕਹਿਣਗੇ ਕਿ ਜਿਨ੍ਹਾਂ ਨੂੰ ਖਵਾਉਣਾ ਓਹਨਾਂ ਨੂੰ ਵੀ ਆਪਣੇ ਘਰ ਲੈ ਜਾਵੋ ਕਿਉਂਕਿ ਅਜਿਹਾ ਕਰਨ ਨਾਲ ਕਿਸੇ ਦੀਆਂ ਵੋਟਾਂ ਘਟਦੀਆਂ ਤੇ ਕਿਸੇ ਨੂੰ ਡਰ ਜਾਂ ਪਾਪ ਲਗਦਾ, ਪਰ ਧਾਰਮਿਕ ਸਥਾਨਾਂ ਉੱਤੇ ਹੱਥ ਜੋੜਕੇ ਬੀਬੇ ਬਣਨ, ਮੱਥੇ ਰਗੜਨ, ਪੱਥਰਾਂ ਨੂੰ ਦੁੱਧ ਪਿਆਉਣ, ਪਰਚੀ ਕਟਾਉਣ ਜਿਹੀ ਸੇਵਾ ਦਾ ਅਡੰਬਰ ਕਰਨਾ ਜਾਂ ਡੇਰਿਆਂ-ਡੂਰਿਆਂ 'ਤੇ ਲਗੌੜਾਂ ਦੀ ਮੁੱਠੀ-ਚਾਪੀ ਕਰਨਾ ਬਾਖ਼ੂਬੀ ਜਾਣਦੇ ਨੇ

www.facebook.com/share/1KNkMJtWcp/ ਤੋਂ
ਵਿਸ਼ਵ ਗੁਰੂ ਦਾ ਡੰਕਾ 🤔
ਅੱਜ Geek Pride Day ਹੈ।

ਟੈਕਨੋਲੋਜੀ, ਕੰਪਿਊਟਰ, ਗੇਮਿੰਗ, ਸਾਇੰਸ ਅਤੇ ਇੰਟਰਨੈੱਟ ਨੂੰ ਪਸੰਦ ਕਰਨ ਵਾਲੇ ਲੋਕਾਂ ਲਈ ਇਹ ਮਾਣ ਦਾ ਦਿਨ ਹੈ।

ਆਪਣੇ ਅੰਦਰਲੇ “Geek” ਨੂੰ ਮਾਣ ਨਾਲ ਮਨਾਓ!
Parrots (1).jpg
288.6 KB
ਅੱਜ ਵਿਸ਼ਵ ਤੋਤਾ ਦਿਵਸ 'ਤੇ ਡੈਸਕਟਾਪ ਬੈਕਗਰਾਊਂਡ ਬਦਲਣ ਲਈ ਖ਼ੂਬਸੂਰਤ ਵਾਲਪੇਪਰ
3
ਗਰਮੀ ਵਿੱਚ ਮਸ਼ੀਨਾਂ ਚਲਾਉਂਦੇ ਸਮੇਂ ਸਾਵਧਾਨੀਆਂ
1
ਤਕਨੀਕੀ ਖ਼ਬਰਾਂ 📠
ਗਰਮੀ ਵਿੱਚ ਮਸ਼ੀਨਾਂ ਚਲਾਉਂਦੇ ਸਮੇਂ ਸਾਵਧਾਨੀਆਂ
ਸਖਤ ਗਰਮੀ ਵਿੱਚ ਮਸ਼ੀਨਾਂ ਚਲਾਉਣ ਸਮੇਂ ਸਾਵਧਾਨੀਆਂ

⏸️ ਮਸ਼ੀਨ ਨੂੰ ਸਾਹ ਆਉਣ ਦਿਓ - ਜੇ ਮਸ਼ੀਨ ਲਗਾਤਾਰ ਭਾਰੀ ਲੋਡ 'ਤੇ ਚੱਲ ਰਹੀ ਹੈ ਤਾਂ ਹਰ 2-3 ਘੰਟਿਆਂ ਬਾਅਦ 10-15 ਮਿੰਟ ਦਾ ਅਰਾਮ ਦੇਣਾ ਚੰਗਾ ਹੁੰਦਾ ਹੈ। ਪੁਰਾਣੀਆਂ ਮਸ਼ੀਨਾਂ ਨੂੰ ਹੋਰ ਵੱਧ ਅਰਾਮ ਦੀ ਲੋੜ ਪੈ ਸਕਦੀ ਹੈ।

🌬 ਚੰਗੀ ਹਵਾਦਾਰੀ ਰੱਖੋ - ਮਸ਼ੀਨ ਦੇ ਆਲੇ-ਦੁਆਲੇ ਹਵਾ ਦੀ ਆਵਾਜਾਈ ਬਣੀ ਰਹੇ। ਕੂਲਿੰਗ ਵੈਂਟ, ਫੈਨ ਜਾਂ ਰੇਡੀਏਟਰ ਉੱਤੇ ਧੂੜ ਨਾ ਜੰਮਣ ਦਿਓ।

⚙️ ਓਵਰਲੋਡ ਨਾ ਕਰੋ - ਗਰਮੀ ਵਿੱਚ ਮੋਟਰਾਂ ਨੂੰ ਉਨ੍ਹਾਂ ਦੀ ਅਧਿਕਤਮ ਸਮਰਥਾ 'ਤੇ ਲਗਾਤਾਰ ਨਾ ਚਲਾਓ। ਸੰਭਵ ਹੋਵੇ ਤਾਂ 70-80% ਲੋਡ ਤੱਕ ਹੀ ਰੱਖੋ।

🔌 ਤਾਰਾਂ ਦੀ ਜਾਂਚ ਕਰੋ - ਢਿੱਲੇ ਕੁਨੈਕਸ਼ਨ, ਖਰਾਬ ਤਾਰਾਂ ਜਾਂ ਸਪਾਰਕਿੰਗ ਅੱਗ ਦਾ ਕਾਰਨ ਬਣ ਸਕਦੇ ਹਨ। ਗਰਮੀ ਵਿੱਚ ਬਿਜਲੀ ਦੇ ਜੋੜ ਹੋਰ ਜ਼ਿਆਦਾ ਗਰਮ ਹੋ ਜਾਂਦੇ ਹਨ।

🛢 ਤੇਲ-ਗਰੀਸ ਦਾ ਧਿਆਨ ਰੱਖੋ - ਬੈਰਿੰਗਾਂ ਤੇ ਹਿੱਲਣ-ਘੁੰਮਣ ਵਾਲੇ ਹਿੱਸਿਆਂ ਵਿੱਚ ਠੀਕ ਗਰੀਸ/ਤੇਲ ਹੋਣਾ ਚਾਹੀਦਾ ਹੈ। ਸੁੱਕੇ ਬੈਰਿੰਗ ਬਹੁਤ ਜਲਦੀ ਗਰਮ ਹੋ ਜਾਂਦੇ ਹਨ।

🔥 ਸੁੱਕੇ ਘਾਹ ਤੇ ਪਰਾਲੀ ਤੋਂ ਦੂਰ ਰੱਖੋ - ਖੇਤਾਂ ਵਿੱਚ ਮਸ਼ੀਨ ਦੇ ਐਗਜ਼ੌਸਟ ਜਾਂ ਗਰਮ ਹਿੱਸੇ ਸੁੱਕੀ ਪਰਾਲੀ ਨੂੰ ਅੱਗ ਲਗਾ ਸਕਦੇ ਹਨ। ਆਲੇ-ਦੁਆਲੇ ਸਫਾਈ ਰੱਖੋ।

🧯 ਅੱਗ ਬੁਝਾਉਣ ਦਾ ਪ੍ਰਬੰਧ ਰੱਖੋ - ਇੱਕ ਅੱਗ ਬੁਝਾਉਣਾ ਯੰਤਰ (ਫਾਇਰ ਐਕਸਟਿੰਗਵਿਸ਼ਰ) ਜਾਂ ਘੱਟੋ-ਘੱਟ ਰੇਤੇ ਦੀ ਬੋਰੀ ਨੇੜੇ ਰੱਖੋ। ਖੇਤਾਂ ਵਿੱਚ ਕੰਮ ਕਰਦੇ ਸਮੇਂ ਪਾਣੀ ਦਾ ਪ੍ਰਬੰਧ ਵੀ ਹੋਵੇ।

⚠️ ਅਸਧਾਰਨ ਗਰਮੀ ਜਾਂ ਗੰਧ ਆਵੇ ਤਾਂ ਤੁਰੰਤ ਬੰਦ ਕਰੋ - ਜੇ ਮੋਟਰ ਬਹੁਤ ਗਰਮ ਹੋ ਜਾਵੇ, ਧੂੰਆਂ ਆਵੇ ਜਾਂ ਸੜਨ ਦੀ ਗੰਧ ਆਵੇ ਤਾਂ ਤੁਰੰਤ ਬੰਦ ਕਰਕੇ ਕਾਰਨ ਲੱਭੋ।

🌅 ਕੰਮ ਦਾ ਸਮਾਂ ਚੁਣੋ - ਦੁਪਹਿਰ 12 ਵਜੇ ਤੋਂ 4 ਵਜੇ ਤੱਕ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ। ਸੰਭਵ ਹੋਵੇ ਤਾਂ ਭਾਰੀ ਮਸ਼ੀਨਾਂ ਸਵੇਰੇ ਜਾਂ ਸ਼ਾਮ ਨੂੰ ਚਲਾਓ। ਇਸ ਨਾਲ ਮਸ਼ੀਨ ਦੀ ਉਮਰ ਵੀ ਵਧਦੀ ਹੈ ਅਤੇ ਅੱਗ ਲੱਗਣ ਦਾ ਖਤਰਾ ਵੀ ਘੱਟ ਹੁੰਦਾ ਹੈ।

ਯਾਦ ਰੱਖੋ - ਇਨਸਾਨਾਂ ਵਾਂਗ ਮਸ਼ੀਨਾਂ ਨੂੰ ਵੀ ਗਰਮੀ ਵਿੱਚ "ਠੰਢੀ ਹਵਾ, ਸਾਫ਼-ਸਫਾਈ, ਲੁਬਰੀਕੇਸ਼ਨ ਅਤੇ ਥੋੜ੍ਹਾ-ਬਹੁਤ ਅਰਾਮ" ਚਾਹੀਦਾ ਹੁੰਦਾ ਹੈ।

@TechnologyPB
1
Forwarded from Promo Telegram