ਤਕਨੀਕੀ ਖ਼ਬਰਾਂ 📠
2.1K subscribers
6.88K photos
72 videos
45 files
124 links
ਮਾਂ-ਬੋਲੀ 'ਚ ਤਕਨੀਕੀ ਖ਼ਬਰਾਂ ਤੇ ਜਾਣਕਾਰੀ
Download Telegram
👆🏿 ਕੀਹਦੇ ਘਰ ਅਜੇ ਵੀ ਪਿਚਕਰ ਟੂਬ ਵਾਲਾ ਟੈਲੀਵੀਜ਼ਨ ਚੱਲ ਰਿਹੈ?
Anonymous Poll
26%
ਸਾਡੇ ਚਲਦਾ
59%
ਚਲਦਾ ਸੀ ਪਰ ਹੁਣ ਨੀ
15%
ਸਾਡੇ ਘਰ ਤਾਂ ਇਹ ਆਇਆ ਈ ਨੀ
This media is not supported in your browser
VIEW IN TELEGRAM
ਇਲੈਕਟ੍ਰਾਨਿਕ ਦੀ ਦੁਕਾਨ 'ਚ ਦਾਖਲ ਹੁੰਦਿਆਂ ਈ ਗੁਰਦੀਪ ਨੇ ਦੁਕਾਨਦਾਰ ਨੂੰ ਆਖਿਆ "ਇੱਕ ਗੀਜਰ ਤੇ ਇੰਡਕਸ਼ਨ ਚੁੱਲ੍ਹਾ ਤਾਂ ਵਿਖਾਓ..!"

ਦੁਕਾਨਦਾਰ ਗੁਰਦੀਪ ਨੂੰ "ਬ੍ਰਾਂਡਿਡ ਲਵੋਗੇ ਜਾਂ ਫੇਰ ਕੋਈ ਦੇਸੀ ਵਿਖਾ ਦਈਏ..!"

ਗੁਰਦੀਪ ਦੁਕਾਨਦਾਰ ਨੂੰ ਖਚਰੀ ਜਿਹੀ ਹਾਸੀ ਹੱਸਦਿਆਂ "ਓ! ਬਾਦਸ਼ਾਓ ਜਿਹੜਾ ਮਰਜ਼ੀ ਵਿਖਾਦੋ, ਅਸੀਂ ਤਾਂ ਫ੍ਰੀ ਯੂਨਿਟਾਂ ਦੀ ਖਪਤ ਕਰਨੀ ਆ..." ਤੇ ਫਿਰ ਆਪ ਹੀ ਜਿਵੇਂ ਸਪੱਸ਼ਟ ਕਰਨ ਦੇ ਅੰਦਾਜ਼ 'ਚ ਬੋਲਿਆ "ਉਹ ਦਰਅਸਲ ਗੱਲ ਇਹ ਹੈ ਕਿ ਹੁਣ ਮਹੀਨੇ ਦੀਆਂ 300 ਯੂਨਿਟਾਂ ਮੁਫਤ ਨੇ ਤੇ ਦੋ ਮਹੀਨਿਆਂ 'ਚ ਪੂਰੀਆਂ ਛੇ ਸੌ ਬਣਦੀਆਂ ਨੇ, ਗਰਮੀਆਂ ਚ ਤਾਂ ਜੈ-ਵੱਢੀ ਦੀਆਂ ਖਪਤ ਹੋ ਜਾਂਦੀਆਂ ਨੇ, ਪਰ ਸਰਦੀਆਂ 'ਚ ਅਕਸਰ ਬਚ ਜਾਂਦੀਆਂ ਨੇ, ਬਸ ਆਪਾਂ ਤਾਂ ਉਨ੍ਹਾਂ ਯੂਨਿਟਾਂ ਦੀ ਖਪਤ ਕਰਨੀ ਏ..."
This media is not supported in your browser
VIEW IN TELEGRAM
"ਟੈਲੀਗ੍ਰਾਮ ਬੰਦ ਹੋਣ ਆਲੀ, ਵੱਟਸਐਪ ਜੌਇਨ ਕਰਲੋ"

ਫਰਾਂਸ ਵਿੱਚ ਟੈਲੀਗ੍ਰਾਮ ਸੰਸਥਾਪਕ ਪਵੇਲ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਕਈ ਚੈਨਲਾਂ-ਗਰੁੱਪਾਂ ਵਿੱਚ ਐਡਮਿਨਾਂ ਦੁਆਰਾ ਪਾਏ ਉਪਰੋਕਤ ਵਰਗੇ ਸੰਦੇਸ਼ ਦੇਖਣ ਨੂੰ ਮਿਲ ਰਹੇ ਨੇ।
ਹਫ਼ਤੇ ਕੁ ਬਾਅਦ ਜਾਗ ਖੁੱਲ੍ਹਣ 'ਤੇ ਟੈਲੀਗ੍ਰਾਮ ਦਾ ਗੇੜਾ ਲਾਉਣ ਵਾਲੇ ਕੁੱਝ ਮੈਂਬਰ ਵੀ ਦਾਅ ਲਾ ਜਾਂਦੇ ਨੇ। ਦਰਅਸਲ ਇਨ੍ਹਾਂ ਕਾਰਨਾਮਿਆਂ ਤੋਂ ਇਨ੍ਹਾਂ ਦੇ ਬੌਧਿਕ ਪੱਧਰ ਦਾ ਪਤਾ ਲਗਦਾ। ਇਨ੍ਹਾਂ ਦਾ ਦਿਮਾਗ ਬੱਸ ਓਨਾ ਕੁ ਈ ਹੁੰਦਾ ਕਿ ਇੰਟਰਨੈੱਟ, ਫ਼ੇਸਬੁੱਕ, ਵੈੱਬਸਾਈਟਾਂ, ਕਿਤਾਬਾਂ ਤੋਂ ਪੋਸਟਾਂ ਚੱਕ-ਚੱਕ ਕਾਪੀ-ਪੇਸਟ ਤੇ ਟੈਲੀਗ੍ਰਾਮ ਦੇ ਚੈਨਲਾਂ ਵਿੱਚੋਂ ਫਾਰਵਰਡ ਕਰੀ ਜਾਣ।

ਅਜਿਹੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਇਹ ਵੀ ਨੀ ਪਤਾ ਹੁੰਦਾ ਕਿ ਟੈਲੀਗ੍ਰਾਮ ਜਾਂ ਕਿਸੇ ਹੋਰ ਮੁੱਦੇ ਨਾਲ ਸੰਬੰਧਿਤ ਅਸਲ ਖ਼ਬਰ ਕਿੱਥੋਂ ਦੇਖਣੀ ਹੈ, ਭਾਰਤ ਸਰਕਾਰ ਦੀ ਪੁਖਤਾ ਖ਼ਬਰ ਵਾਲੀ ਕਿਹੜੀ ਏਜੰਸੀ ਜਾਂ ਵੈੱਬਸਾਈਟ ਹੈ, ਗੁੱਗਲ ਰਾਹੀਂ ਕਿਸੇ ਖ਼ਬਰ ਦੇ ਸਹੀ ਜਾਂ ਝੂਠੀ ਹੋਣ ਦਾ ਕਿਵੇਂ ਪਤਾ ਕਰਨਾ, ਬੱਸ ਫ਼ੇਸਬੁੱਕ-ਵੱਟਸਐਪ 'ਤੇ ਆਈਆਂ ਮਨਘੜਤ ਤੇ ਸਨਸਨੀਖੇਜ਼ ਖ਼ਬਰਾਂ ਫੱਟ ਦੇਣੇ ਤੁਹਾਡੇ ਸਾਹਮਣੇ ਪਰੋਸ ਦਿੰਦੇ ਨੇ।

ਪਿਛਲੇ ਦਿਨੀਂ ਜੇ ਤੁਸੀਂ ਵੀ ਅਜਿਹੇ ਸੰਦੇਸ਼ ਪੜ੍ਹੇ ਨੇ ਤਾਂ ਇਸਦਾ ਮਤਲਬ ਕਿ ਤੁਸੀਂ ਉਸ ਵਿਸ਼ੇ ਦੇ ਅਸਲ ਚੈਨਲ ਜਾਂ ਅਸਲ ਮੰਚ ਉੱਤੇ ਨਹੀਂ ਹੋ। ਅਸਲ ਤੋਂ ਭਾਵ ਜਿੱਥੋਂ ਇਹ ਥੋਥੇ ਦਿਮਾਗ ਕਾਪੀ-ਪੇਸਟ ਤੇ ਫਾਰਵਰਡ ਮਾਰਦੇ ਨੇ। ਇਸ ਨਾਲ ਨਾ ਸਿਰਫ਼ ਤੁਹਾਨੂੰ ਅਸਲ ਚੀਜ਼ ਦੇਰੀ ਨਾਲ ਮਿਲਦੀ ਹੈ ਬਲਕਿ ਤੁਸੀਂ ਕਈ ਤਰ੍ਹਾਂ ਦੀ ਵਾਧੂ ਜਾਣਕਾਰੀ ਤੋਂ ਵੀ ਵਾਂਝੇ ਰਹਿ ਜਾਂਦੇ ਹੋ। ਇਸ ਲਈ ਤੁਹਾਨੂੰ ਵੀ ਆਪਣੇ ਦਿਮਾਗ ਦੇ ਜਾਲੇ ਸਾਫ਼ ਕਰਨ ਦੀ ਜ਼ਰੂਰਤ ਹੈ। ਸਰਚ ਕਰਕੇ ਜਾਂ ਥੋੜ੍ਹੀ-ਬਹੁਤ ਹਿੰਮਤ ਕਰਕੇ ਸਾਰਾ ਕੁੱਝ ਸਾਹਮਣੇ ਆ ਜਾਂਦਾ।


@TechnologyPb
ਘਰ ਦੇ ਭਾਂਡੇ-ਟੀਂਡੇ ਬਚਾਏ ਨੀ ਜਾਂਦੇ ਤੇ ਗੱਲਾਂ ਵਿਸ਼ਵ ਗੁਰੂ ਦੀਆਂ, ਰੂਸ-ਯੂਕਰੇਨ ਜੰਗ ਬੰਦ ਕਰਾਉਣ ਦੀਆਂ...
This media is not supported in your browser
VIEW IN TELEGRAM