ਤਕਨੀਕੀ ਖ਼ਬਰਾਂ 📠
2.1K subscribers
6.88K photos
72 videos
45 files
123 links
ਮਾਂ-ਬੋਲੀ 'ਚ ਤਕਨੀਕੀ ਖ਼ਬਰਾਂ ਤੇ ਜਾਣਕਾਰੀ
Download Telegram
ਹਰ ਕੋਈ ਵਿਦਵਾਨ ਸ਼ੋਸ਼ਲ ਮੀਡੀਆ 'ਤੇ
ਵੇਖੋ ਪਿਆ ਘਮਸਾਨ ਸ਼ੋਸ਼ਲ ਮੀਡੀਆ 'ਤੇ

ਰਲਕੇ ਖੇਡਣ ਨਵੀਆਂ ਚਾਲਾਂ
ਇੱਕ ਦੂਜੇ ਨੂੰ ਕੱਢਕੇ ਗਾਲਾਂ
ਬਣ ਬਹਿੰਦੇ ਭਲਵਾਨ
ਸ਼ੋਸ਼ਲ ਮੀਡੀਆ 'ਤੇ

ਸੰਗ ਸ਼ਰਮ ਦਾ ਮੁੱਲ ਨਾ ਕੋਈ
ਜੀਹਨੇ ਲਾਹਕੇ ਸੁੱਟਤੀ ਲੋਈ
ਓਸ ਨੂੰ ਕਹਿਣ ਮਹਾਨ
ਸ਼ੋਸ਼ਲ ਮੀਡੀਆ 'ਤੇ

ਸੱਚ ਨਾਲੋਂ ਵੱਧ ਝੂਠ ਹੈ ਵਿਕਦਾ
ਬੰਦਾ ਸਿਰੇ ਦਾ ਊਤ ਹੈ ਵਿਕਦਾ
ਸਿਆਣੇ ਦਾ ਨੁਕਸਾਨ
ਸ਼ੋਸ਼ਲ ਮੀਡੀਆ 'ਤੇ

ਨਾ ਕੋਈ ਰੋਕੇ, ਨਾ ਕੋਈ ਟੋਕੇ
ਹਰ ਕੋਈ ਲੈਕ-ਵਿਊ ਦੀ ਸੋਚੇ
ਸਿਆਣਿਆਂ ਦੇ ਕਮਲੇ ਪ੍ਰਧਾਨ
ਸ਼ੋਸ਼ਲ ਮੀਡੀਆ 'ਤੇ

ਬਜ਼ੁਰਗ ਸਿਆਣੇ ਬਹਿ ਕੇ ਪਾਸੇ
ਵੇਖਣ ਹੁੰਦੇ ਅਜਬ ਤਮਾਸ਼ੇ
ਹੋਇਆ ਕਮਲਾ ਫਿਰੇ ਜਹਾਨ
ਸ਼ੋਸ਼ਲ ਮੀਡੀਆ 'ਤੇ

ਹਰ ਕੋਈ ਵਿਦਵਾਨ ਸ਼ੋਸ਼ਲ ਮੀਡੀਆ 'ਤੇ
ਵੇਖੋ ਪਿਆ ਘਮਸਾਨ ਸ਼ੋਸ਼ਲ ਮੀਡੀਆ 'ਤੇ

(ਜਸਵਿੰਦਰ)
This media is not supported in your browser
VIEW IN TELEGRAM
ਅੱਜਕਲ੍ਹ ਪੱਕੇ ਘਰ ਬਣਾਉਂਦੇ ਸਾਰੇ, ਜੋ ਕਿ ਗਰਮੀ ਵਿੱਚ ਮੱਚਣ ਲੱਗ ਜਾਂਦੇ ਹਨ, ਅੰਦਰ ਭੜਾਸ ਰਹਿੰਦੀ ਹੈ। ਉਸਾਰੀ ਮਾਹਿਰ ਦੱਸਣ ਜ਼ਰਾ ਕਿ ਜੇ ਅੰਡਰਗ੍ਰਾਉਂਡ ਕਮਰਾ ਪਾਇਆ ਹੋਵੇ ਤਾਂ ਇਸ ਵਿੱਚ ਤਾਪਮਾਨ ਧਰਤੀ ਉੱਪਰ ਪਾਏ ਕਮਰੇ ਨਾਲੋਂ ਕਿੰਨਾ ਕੁ ਘੱਟ ਹੋਵੇਗਾ?
Anonymous Poll
14%
ਕੋਈ ਫ਼ਰਕ ਨੀ ਪੈਂਦਾ
58%
4-5 ਡਿਗਰੀ ਘਟ ਜਾਂਦਾ
28%
9-10 ਡਿਗਰੀ ਤੱਕ ਘਟ ਜਾਂਦਾ
ਹੇਠਲੀ ਮੰਜ਼ਲ ਬਗੈਰ ਪਿੱਲਰਾਂ ਦੇ, ਦੂਜੀ 'ਤੇ ਬਣਾਤੇ 🧐