Learn Punjabi Daily
717 subscribers
983 photos
202 videos
16 files
210 links
ਸਤਿ ਸ੍ਰੀ ਅਕਾਲ 🙏 Sat Sri Akaal

You can learn Punjabi Language in this Channel.

Join our discussion group 🧾 to ask your queries, talk with 👱 other learners & practice your 🐱 Punjabi skills 👇

https://t.me/Learn_Punjabi

Happy Learning 😊✌️
Download Telegram
Everyday Punjabi Sentences:

https://t.me/LearnPanjabi/1744?comment=293622

1. ਤੁਸੀਂ ਕੋਈ ਖੇਡ ਖੇਡਦੇ ਓ?
Tusi koi khed khedde o?
Do you play any sport?


2. ਮੈਨੂੰ ਕਬੱਡੀ ਖੇਡਣੀ ਪਸੰਦ ਏ
Mainu kabaddi khedni pasand ae
I like to play kabaddi.


3. ਮੇਰੀ ਦੌੜ ਵੀ ਬਹੁਤ ਤੇਜ਼ ਏ
Meri daur vi bahut tez ae
I can run very fast too.


4. ਮੈਂ ਹਰ ਰੋਜ਼ ਸਵੇਰੇ ਉੱਠ ਕੇ ਦੌੜਦਾ ਹਾਂ
Main har roz savere uth ke daurda haan
I run every morning after waking up.


5. ਅਸੀਂ ਹਰ ਰੋਜ਼ ਸ਼ਾਮ ਨੂੰ ਕਬੱਡੀ ਖੇਡਦੇ ਆਂ
Asi har roz shaam nu kabaddi khedde aan
We play kabaddi every evening.


6. ਨਿਆਣੇ ਗੁੱਲੀ-ਡੰਡਾ ਖੇਡ ਰਹੇ ਨੇ
Niaane gulli-danda khed rahe ne
The children are playing gulli-danda.


7. ਨਿਆਣਿਆਂ ਦੀ ਹਾਲੇ ਖੇਡਣ ਦੀ ਉਮਰ ਹੈ
Niaaneyan di haale khedan di umar hai
The children are still at an age to play.


8. ਹਮੇਸ਼ਾ ਕਸਰਤ ਕਰਦੇ ਰਹਿਣਾ ਚਾਹੀਦਾ ਹੈ
Hamesha kasrat karde rehna chahida hai
One should always keep exercising.


9. ਮੈਨੂੰ ਘੁੜਸਵਾਰੀ ਕਰਨੀ ਬਹੁਤ ਪਸੰਦ ਏ
Mainu ghur-sawaari karni bahut pasand ae
I really like horse riding.


10. ਉਸਤਾਦ ਬੱਚਿਆਂ ਨੂੰ ਘੁੜਸਵਾਰੀ ਕਰਨੀ ਸਿਖਾਉਂਦਾ ਏ
Ustaad bachiyan nu ghur-sawaari karni sikhaaunda ae
The teacher teaches the children how to ride horses.

#Everyday_sentences@LearnPanjabi
2👏2👌2🔥1
Everyday Punjabi Sentences to express Love:

1. ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਆਂ
Main tuhanu bahut pyaar kardi aan
I love you very much
(When speaker is female)


2. ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਆਂ
Main tuhanu bahut pyaar karda aan
I love you very much
(When speaker is male)


3. ਤੂੰ ਤਾਂ ਮੇਰੀ ਜਾਨ ਏਂ
Tu taan meri jaan ae
You are my life


4. ਤੂੰ ਮੇਰੇ ਸਾਹਵਾਂ ਵਿੱਚ ਵਸਦਾ ਏਂ
Tu mere saahvan vich vasda ae
You live in my every breath


5. ਤੇਰੇ ਤੋਂ ਮੈਂ ਆਪਣੀ ਜਿੰਦ ਵੀ ਵਾਰ ਦਿਆਂ
Tere ton main apni zind vi vaar diyan
I would even sacrifice my life for you


6. ਮੈਨੂੰ ਤੇਰੇ ਨਾਲ ਸਾਹਵਾਂ ਤੋਂ ਵੀ ਵੱਧ ਕੇ ਪਿਆਰ ਹੈ
Mainu tere naal saahvan ton vi vadh ke pyaar hai
I love you more than my own breaths


7. ਮੈਂ ਹਰ ਸਾਹ ਨਾਲ ਤੈਨੂੰ ਯਾਦ ਕਰਦੀ ਆਂ
Main har saah naal tainu yaad kardi aan
With every breath, I remember you


8. ਤੂੰ ਮੇਰੇ ਦਿਲ ਵਿੱਚ ਵਸਦਾ ਏਂ
Tu mere dil vich vasda ae
You live in my heart


9. ਜੀਅ ਕਰਦਾ ਏ ਤੂੰ ਹੱਸਦਾ ਰਵੇਂ, ਤੇ ਮੈਂ ਤੈਨੂੰ ਵੇਖੀ ਜਾਵਾਂ
Jee karda ae tu hassda ravai, te main tainu vekhi jaavaan
My heart wants you to keep smiling, and for me to keep looking at you

10. ਰੱਬ ਮੇਰੀ ਉਮਰ ਵੀ ਤੈਨੂੰ ਲਾ ਦੇਵੇ
Rabb meri umar vi tainu laa deve
May God add my remaining years to your life

#Everyday_sentences@LearnPanjabi
4😁2
Guru Arjan Dev Ji in Raag Gauree - 289

ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥
firat firat prabh aaiaa pariaa tau saranai ||
ਹੇ ਪ੍ਰਭੂ! ਭਟਕਦਾ ਭਟਕਦਾ ਮੈਂ ਤੇਰੀ ਸਰਣ ਆ ਪਿਆ ਹਾਂ ।
After wandering and wandering, O God, I have come, and entered Your Sanctuary.

ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥
naanak kee prabh benatee apanee bhagatee lai ।।1।।
ਹੇ
ਪ੍ਰਭੂ! ਨਾਨਕ ਦੀ ਇਹੀ ਬੇਨਤੀ ਹੈ ਕਿ ਮੈਨੂੰ ਆਪਣੀ ਭਗਤੀ ਵਿਚ ਜੋੜ ।੧।
This is Nanak's prayer, O God: please, attach me to Your devotional service. ।।1।।

#Gurbani@LearnPanjabi
🙏5
Everyday Punjabi Sentences (In a Government office):

Audio:
https://t.me/LearnPanjabi/1747?comment=293701

1. ਮੈਂ ਸਰਕਾਰੀ ਦਫ਼ਤਰ ਵਿੱਚ ਗਿਆ।
Mai sarkaari daftar vich geyaa.
I went to the government office.

2. ਦਫ਼ਤਰ ਵਿੱਚ ਅਫ਼ਸਰ ਆਪਣੀਆਂ ਕੁਰਸੀਆਂ 'ਤੇ ਬੈਠੇ ਸਨ।
Daftar vich afsar apniyan kursiyaan te baithe sann.
In the office, the officers were sitting on their chairs.

3. ਸਰਕਾਰੀ ਅਫ਼ਸਰਾਂ ਦਾ ਕੰਮ ਲੋਕਾਂ ਦੀ ਸੇਵਾ ਕਰਨਾ ਹੁੰਦਾ ਹੈ।
Sarkaari afsaraan da kamm lokaan di seva karna hunda hai.
The work of government officers is to serve the people.

4. ਮੈਂ ਆਪਣਾ ਜਨਮ-ਪੱਤਰ ਬਣਵਾਉਣਾ ਸੀ।
Mai apna janam-pattar banvauna si.
I had to get my birth certificate made.

5. ਸਾਰੇ ਲੋਕ ਆਪੋ-ਆਪਣੇ ਕੰਮ ਕਰਵਾਉਣ ਦਫ਼ਤਰ ਪਹੁੰਚੇ ਸਨ।
Saare lok aapo-aapne kamm karvaun daftar pahunche sann.
All the people had reached the office to get their work done.

6. ਮੇਰੀ ਝੱਟ ਹੀ ਵਾਰੀ ਆ ਗਈ।
Meri jhatt hi vaari aa gayi.
My turn came very quickly.

7. ਅਫ਼ਸਰ ਨੇ ਮੇਰੇ ਕੋਲੋਂ ਲੋੜੀਂਦੇ ਦਸਤਾਵੇਜ਼ ਮੰਗੇ।
Afsar ne mere kolon lorinde dastavez mange.
The officer asked me for the required documents.

8. ਉਹਨਾਂ ਨੇ ਮੈਨੂੰ ਦੱਸਿਆ ਕਿ ਦਸ ਦਿਨਾਂ ਵਿੱਚ ਤੁਹਾਡਾ ਜਨਮ-ਪੱਤਰ ਬਣ ਕੇ ਡਾਕ ਰਾਹੀਂ ਤੁਹਾਡੇ ਘਰ ਆ ਜਾਵੇਗਾ।
Ohna ne mainu dasseyaa ke das dina vich tuhaddaa janam-pattar ban ke daak raahin tuhade ghar aa jaavega.
They told me that within ten days your birth certificate will be made and will arrive at your home by mail.

9. ਮੇਰਾ ਕੰਮ ਬਹੁਤ ਜਲਦੀ ਨਿੱਬੜ ਗਿਆ।
Mera kam bahut jaldi nibbar gaya.
My work was finished very quickly.

10. ਸਰਕਾਰੀ ਅਦਾਰਿਆਂ ਦੀ ਚੰਗੀ ਕਾਰਗੁਜ਼ਾਰੀ ਨਾਲ ਲੋਕ ਖੁਸ਼ ਰਹਿੰਦੇ ਹਨ।
Sarkaari adareyaan di changi kaarguzaari naal lok khush rehnde hann.
With the good functioning of government institutions, people remain happy.

#Everyday_sentences@LearnPanjabi
2👏2🔥1👌1
This media is not supported in your browser
VIEW IN TELEGRAM
ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥
sukh mai bahu sa(n)gee bhe dhukh mai sa(n)g na koi ||
(ਦੁਨੀਆ ਵਿਚ ਤਾਂ) ਸੁਖ ਵੇਲੇ ਅਨੇਕਾਂ ਮੇਲੀ-ਗੇਲੀ ਬਣ ਜਾਂਦੇ ਹਨ, ਪਰ ਦੁਖ ਵਿਚ ਕੋਈ ਭੀ ਨਾਲ ਨਹੀਂ ਹੁੰਦਾ ।
In good times, there are many companions around, but in bad times, there is no one at all.

ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥੩੨॥
kahu naanak har bhaj manaa a(n)t sahaiee hoi 32
ਹੇ ਨਾਨਕ! ਆਖ—ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਪਰਮਾਤਮਾ) ਅੰਤ ਸਮੇ (ਭੀ) ਮਦਦਗਾਰ ਬਣਦਾ ਹੈ ।੩੨।
Says Nanak, vibrate, and meditate on the Lord; He shall be your only Help and Support in the end. 32

Guru Tegh Bahaadur Ji in Salok Mehl 9 - 1428

#Gurbani@LearnPanjabi
🙏7👏1
Everyday Punjabi Sentences (Bus Ride)


1. ਮੈਂ ਅੱਡੇ ਤੋਂ ਬੱਸ ਫੜ੍ਹੀ
Mai adde ton buss pharri.
I caught the bus from the bus stand.


2. ਆਪਾਂ ਅੱਡੇ ਤੋਂ ਬੱਸ ਫੜ੍ਹ ਲਵਾਂਗੇ
Aapan adde ton buss pharr lavaange.
We will catch the bus from the bus stand.


3. ਮੈਂ ਭੱਜ ਕੇ ਬੱਸ ਵਿੱਚ ਚੜ੍ਹੀ
Mai bhajj ke buss vich charhi.
I ran and got onto the bus.


4. ਆਪਾਂ ਨੂੰ ਭੱਜ ਕੇ ਬੱਸ ਵਿੱਚ ਚੜ੍ਹਨਾ ਪੈਣਾ
Aapan nu bhajj ke buss vich charhna paina.
We will have to run and get onto the bus.


5. ਗੁਰਦਾਸਪੁਰ ਵਾਲੀ ਬੱਸ ਆਉਣ ਵਾਲੀ ਹੀ ਆ
Gurdaspur wali buss aun wali hi aa.
The bus going to Gurdaspur is just about to arrive.


6. ਭਾਅ ਜੀ, ਇਹ ਬੱਸ ਕਿੱਥੇ ਜਾਣੀ?
Bhaa ji, eh buss kithe jaani?
Brother, where does this bus go?


7. ਅੰਬਰਸਰ ਨੂੰ ਜਾਣ ਵਾਲੀ ਬੱਸ ਕਿਹੜੀ ਆ?
Ambarsar nu jaan wali buss kehri aa?
Which bus goes to Amritsar?


8. ਮੈਂ ਤਾਕੀ ਵਾਲੀ ਸੀਟ ਉੱਤੇ ਬਹਿਣਾ ਏ
Mai taaki wali seat utte behna e.
I want to sit on the window seat.


9. ਵੀਰੇ ਤਰਨਤਾਰਨ ਦੀਆਂ ਦੋ ਟਿਕਟਾਂ ਦੇ ਦਿਓ
Veere Tarn Taran dian do tiktaan de deo.
Brother, please give two tickets for Tarn Taran.


10. ਸਾਨੂੰ ਅਗਲੇ ਸਟੌਪ ਉੱਤੇ ਲਾਹ ਦਇਓ
Sanu agle stop utte laah deyo.
Please drop us at the next stop.


#Everyday_sentences@LearnPanjabi
👏3👌1
Everyday Punjabi Sentences:

1. ਉਸਨੇ ਬਹੁਤ ਪੜ੍ਹਾਈ ਕੀਤੀ।
Usne bahut parhai kiti.
He/She studied a lot.

2. ਉਹ ਬਹੁਤ ਮਿਹਨਤੀ ਸੀ।
Oh bahut mehnati si.
He/She was very hardworking.

3. ਮਿਹਨਤ ਦਾ ਮੁੱਲ ਆਖਰ ਮਿਲਦਾ ਹੀ ਹੈ।
Mehnat da mull aakhar milda hi hai.
The value of hard work is always received in the end.

4. ਉਸਨੂੰ ਗੂਗਲ ਕੰਪਨੀ ਵਿੱਚ ਨੌਕਰੀ ਮਿਲ ਗਈ।
Usnu Google company vich naukri mil gayi.
He/She got a job in Google company.

5. ਉਸਦੇ ਪਰਿਵਾਰ ਨੇ ਬੜੀ ਖੁਸ਼ੀ ਮਨਾਈ।
Usde parivaar ne badi khushi manai.
His/Her family celebrated with great happiness.

#Everyday_sentences@LearnPanjabi
3🔥2🙏2👏1
Punjabi Wordle Puzzle

This is a fun little Punjabi Wordle Puzzle you can try to practice your Punjabi vocabulary. Everyday, a new Punjabi word is chosen that you have to guess in 6 tries.

You can play it here:

https://punjabipuzzle.netlify.app

#LearnPunjabi@LearnPanjabi
👏3👍1
Greetings & Basics

• Hello
ਸਤਿ ਸ੍ਰੀ ਅਕਾਲ ਜੀ (Sat Sri Akaal ji)

• Good morning
ਸ਼ੁਭ ਸਵੇਰ (Shubh Saver)

• How are you?
ਤੁਸੀਂ ਕਿਵੇਂ ਹੋ (Tusi Kiven Ho?)

• I am fine, thank you
ਮੈਂ ਠੀਕ ਹਾਂ, ਧੰਨਵਾਦ ਜੀ (Main Theek Haan, Dhannvaad ji)

• What is your name?
ਤੁਹਾਡਾ ਨਾਮ ਕੀ ਹੈ? (Tuhaada Naam Kee Hai?)

• My name is .....
ਮੇਰਾ ਨਾਮ ..... ਹੈ। (Mera Naam ..... Hai)


Common Phrases

• Yes / No
ਹਾਂਜੀ / ਨਹੀਂ (Haanji / Nahi)

• Please
ਕਿਰਪਾ ਕਰਕੇ (Kirpa Karke)

• Thank you ji
ਧੰਨਵਾਦ ਜੀ (Dhannvaad Ji)

• Sorry / Excuse me
ਮਾਫ਼ ਕਰਿਓ (Maaf Kareo)

• I didn’t understand
ਮੈਂ ਸਮਝਿਆ/ਸਮਝੀ ਨਹੀਂ (Main Samjhya/Samjhi Nahi)

• Can you repeat that?
ਕੀ ਤੁਸੀਂ ਦੁਹਰਾ ਸਕਦੇ ਹੋ? (Ki Tusi Duhra Sakde Ho?)


Everyday Situations

At Home

• I am hungry
ਮੈਂ ਭੁੱਖਾ/ਭੁੱਖੀ ਹਾਂ/ਮੈਨੂੰ ਭੁੱਖ ਲੱਗੀ ਹੈ (Main Bhukkha/Bhukkhi Haan / Mainu Bhukkh Laggi Hai)

• Where is the bathroom?
ਬਾਥਰੂਮ ਕਿੱਥੇ ਹੈ? (Bathroom Kitthe Hai?)

• I need water
ਮੈਨੂੰ ਪਾਣੀ ਚਾਹੀਦਾ ਹੈ (Mainu Paani Chaahida Hai)


Shopping

• How much is this?
ਇਹ ਕਿੰਨੇ ਦਾ ਹੈ? (Eh Kinne Da Hai?)

• I want this
ਮੈਂ ਇਹ ਚਾਹੁੰਦਾ/ਚਾਹੁੰਦੀ ਹਾਂ (Main Eh Chaunda/Chaundi Haan)

• Do you have…?
ਕੀ ਤੁਹਾਡੇ ਕੋਲ਼ … ਹੈ? (Ki Tuhaade Kol ... Hai?)


Transport

• Where is the bus stop?
ਬੱਸ ਅੱਡਾ ਕਿੱਥੇ ਹੈ? (Bus Adda Kitthe Hai?)

• I want to go to ....
ਮੈਂ ... ਜਾਣਾ ਚਾਹੁੰਦਾ/ਚਾਹੁੰਦੀ ਹਾਂ (Main ... Jaana Chaunda/Chaundi Haan)

#LearnPunjabi@LearnPanjabi
#Greetings@LearnPanjabi
👏32🔥1
🚌 Everyday sentences related to Bus Travel:

Asking for Directions

• Where is the bus stand?
ਬੱਸ ਅੱਡਾ ਕਿੱਥੇ ਹੈ? (Bus Adda Kitthe Hai?)

• Which bus goes to ___?
.... ਜਾਣ ਵਾਲੀ ਬੱਸ ਕਿਹੜੀ ਹੈ? (.... Jaan Vaali Bus Kehri Hai?)

• Does this bus go to ___?
ਕੀ ਇਹ ਬੱਸ .... ਜਾਂਦੀ ਹੈ? (Ki Eh Bus .... Jaandi Hai?)

• Where do I get down for ___?
ਮੈਂ _ ਲਈ ਕਿੱਥੇ ਉਤਰਨਾ ਹੈ? (Main _ Lai Kitthe Uttarna Hai?)

• What is the bus fare?
ਬੱਸ ਦਾ ਕਿਰਾਇਆ ਕਿੰਨਾ ਹੈ? (Bus Da Kiraya Kinna Hai?)


Inside the Bus

• Is this seat free?
ਕੀ ਇਹ ਸੀਟ ਖਾਲੀ ਹੈ? (Ki Eh Seat Khaali Hai?)

• Please tell me when we reach ___
ਕਿਰਪਾ ਕਰਕੇ ਦੱਸ ਦਿਓ ਜਦੋਂ ਅਸੀਂ _ ਪਹੁੰਚਾਂਗੇ (Kirpa Karke Dass Deo Jadon Asin _ Pahunchange)

• This is my stop
ਮੇਰਾ ਅੱਡਾ ਇਹੀ ਹੈ (Mera Adda Ehi Hai)

• Where is the next stop?
ਅਗਲਾ ਅੱਡਾ ਕਿੱਥੇ ਹੈ? (Agla Adda Kitthe Hai?)


🚖 Auto-Rickshaw (Tuk-Tuk) Travel

Hailing an Auto
• Auto! (Calling an auto)
ਆਟੋ! (Auto!)

• How much will it cost to go to ___?
.... ਜਾਣ ਦੇ ਕਿੰਨੇ ਪੈਸੇ ਲੱਗਣਗੇ? (.... Jaan De Kinne Paise Laggange?)

• Please go slow
ਕਿਰਪਾ ਕਰਕੇ ਹੌਲੀ ਚਲਾਓ (Kirpa Karke Hauli Chalao)

• Stop here, please
ਇੱਥੇ ਰੋਕੋ, ਕਿਰਪਾ ਕਰਕੇ (Etthe Roko, Kirpa Karke)

• I don’t have change
ਮੇਰੇ ਕੋਲ਼ ਟੁੱਟੇ ਪੈਸੇ ਨਹੀਂ ਹਨ। (Mere Kol Tutte Paise Nahi Hann)


🚶 Walking & Short Distances

• How far is ___?
_ ਕਿੰਨੀ ਦੂਰ ਹੈ? (_ Kinni Door Hai?)

• Can we walk from here?
ਕੀ ਅਸੀਂ ਇੱਥੋਂ ਪੈਦਲ ਜਾ ਸਕਦੇ ਹਾਂ? (Ki Asin Etthon Paidal Ja Sakde Haan?)

• Turn left / right
ਖੱਬੇ ਮੁੜੋ / ਸੱਜੇ ਮੁੜੋ (Khabbe Murho / Sajje Murho)

• Go straight
ਸਿੱਧੇ ਚਲੋ (Siddhe Chalo)

• It’s near / far
ਇਹ ਨੇੜੇ ਹੈ / ਦੂਰ ਹੈ (Eh Nede Hai / Door Hai)


🔄 Common Follow-Ups

• Can you drop me here?
ਕੀ ਤੁਸੀਂ ਮੈਨੂੰ ਇੱਥੇ ਛੱਡ ਸਕਦੇ ਹੋ? (Ki Tusi Mainu Etthe Chhad Sakde Ho?)

• I am in a hurry
ਮੈਂ ਜਲਦੀ ਵਿੱਚ ਹਾਂ (Main Jaldi Vich Haan)

• Please wait for me
ਮੇਰੇ ਲਈ ਇੰਤਜ਼ਾਰ ਕਰੋ (Mere Lai Intzaar Karo)

#Everyday_sentences@LearnPanjabi
👏51🔥1
Everyday Punjabi Sentences:

Audio: https://t.me/LearnPanjabi/1754?comment=297278

1. ਮੀਂਹ ਬੜਾ ਤੇਜ ਆਇਆ।
Meenh bada tej aaya.
It rained very heavily.

2. ਮੀਂਹ ਕਿੰਨ੍ਹਾ ਚਿਰ ਹੀ ਪੈਂਦਾ ਰਿਹਾ।
Meenh kinna chir hi painda riha.
It kept raining for a long time.

3. ਰਾਹ ਵਿੱਚ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ।
Raah vich meenh da paani kharha ho gaya.
Rainwater collected on the road.

4. ਕੱਚੇ ਰਾਹ ਵਿੱਚ ਪਾਣੀ ਨਾਲ ਗਾਰਾ ਹੋ ਗਿਆ।
Kacche raah vich paani naal gaara ho gaya.
The dirt road became muddy because of the water.

5. ਮੇਰੇ ਸੂਟ 'ਤੇ ਗੰਦੇ ਪਾਣੀ ਦੇ ਛਿੱਟੇ ਪੈ ਗਏ।
Mere suit te gande paani de chhitte pai gaye.
Dirty water splashed onto my suit.

6. ਮੇਰੀ ਜੁੱਤੀ ਵਿੱਚ ਪਾਣੀ ਪੈ ਗਿਆ।
Meri jutti vich paani pai gaya.
Water got into my shoe.

7. ਮੇਰੇ ਕੋਲ ਛਤਰੀ ਵੀ ਨਹੀਂ ਸੀ।
Mere kol chhatri vi nahi si.
I did not even have an umbrella.

8. ਮੇਰੇ ਸਾਰੇ ਕੱਪੜੇ ਭਿੱਜ ਗਏ।
Mere saare kapprhe bhejj gaye.
All my clothes got wet.

9. ਮੈਨੂੰ ਮੀਂਹ ਵਿੱਚ ਨਹਾਉਣਾ ਪਸੰਦ ਏ।
Mainu meenh vich nahauna pasand e.
I like bathing in the rain.

10. ਜੇ ਹੋਰ ਨਹੀਂ ਤਾਂ, ਚਲੋ ਮੀਂਹ ਨਾਲ ਥੋੜ੍ਹੀ ਗਰਮੀ ਤਾਂ ਘਟੀ।
Je hor nahi tan, chalo meenh naal thorhi garmi tan ghati.
If nothing else, at least the rain reduced the heat a little.

#Everyday_sentences@LearnPanjabi
👏3🔥1🤔1👌1
Everyday Punjabi Sentences related to taking care:

1. ਤੁਸੀਂ ਆਪਣਾ ਖਿਆਲ ਰੱਖਿਓ।
Tusi apna khyaal rakheyo.
Please take care of yourself.

2. ਤੁਸੀਂ ਬਾਹਲਾ ਫ਼ਿਕਰ ਨਾ ਕਰਿਓ।
Tusi bahla fikar na kareyo.
Please do not worry too much.

3. ਤੂੰ ਆਪਣਾ ਧਿਆਨ ਰੱਖੀਂ।
Tu apna dhyaan rakheen.
Take care of yourself.

4. ਤੂੰ ਧਿਆਨ ਨਾਲ ਘਰੇ ਜਾਵੀਂ।
Tu dhyaan naal ghare javeen.
Go home carefully.

5. ਤੂੰ ਆਪਣੇ ਘਰਦਿਆਂ ਦਾ ਖਿਆਲ ਰੱਖੀਂ।
Tu apne ghardeyan da khyaal rakheen.
Take care of your family members.

ਤੂੰ (tu) = more direct, informal, friendly, singular
ਤੁਸੀਂ (tusi) = formal, respectful, plural

#Everyday_sentences@LearnPanjabi
👏41🔥1
ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥
jaat kaa garab na kareeahu koiee ||
ਹੇ ਭਾਈ! ਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿਓ । (‘ਜਾਤਿ’ ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ)
No one should be proud of his social class and status.

ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥
braham bi(n)dhe so braahaman hoiee ।।1।।
ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ।੧।
He alone is a Brahmin, who knows God. ।।1।।

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥
jaat kaa garab na kar moorakh gavaaraa ||
ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ ।
Do not be proud of your social class and status, you ignorant fool!

ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥
eis garab te chaleh bahut vikaaraa ।। rahaau ।।
ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ ।੧।ਰਹਾਉ।
So much sin and corruption comes from this pride. ।।Pause।।

ਚਾਰੇ ਵਰਨ ਆਖੈ ਸਭੁ ਕੋਈ ॥
chaare varan aakhai sabh koiee ||
ਹੇ ਭਾਈ! ਹਰੇਕ ਮਨੁੱਖ ਇਹੀ ਆਖਦਾ ਹੈ ਕਿ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਇਹ) ਚਾਰ ਹੀ (ਵਖ ਵਖ) ਵਰਨ ਹਨ ।
Everyone says that there are four castes, four social classes.

ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥
braham bi(n)dh te sabh opat hoiee ।।2।।
(ਪਰ ਇਹ ਲੋਕ ਇਹ ਨਹੀਂ ਸਮਝਦੇ ਕਿ) ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ।੨।
They all emanate from the drop of God's Seed. ।।2।।

ਮਾਟੀ ਏਕ ਸਗਲ ਸੰਸਾਰਾ ॥
maaTee ek sagal sa(n)saaraa ||
ਇਹ ਸਾਰਾ ਸੰਸਾਰ ਹੈ (ਪਰਮਾਤਮਾ ਨੇ ਆਪਣੀ ਹੀ ਜੋਤਿ ਤੋਂ ਬਣਾਇਆ ਹੋਇਆ)
The entire universe is made of the same clay.

ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ ॥੩॥
bahu bidh bhaa(n)dde ghaRai kum(h)aaraa ।।3।।
(ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, ।੩।
The Potter has shaped it into all sorts of vessels. ।।3।।

ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥
pa(n)ch tat mil dhehee kaa aakaaraa ||
ਹੇ ਭਾਈ! ਪੰਜ ਤੱਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ ।
The five elements join together, to make up the form of the human body.

ਘਟਿ ਵਧਿ ਕੋ ਕਰੈ ਬੀਚਾਰਾ ॥੪॥
ghaT vadh ko karai beechaaraa ।।4।।
ਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ (ਵਰਨ ਵਾਲੇ) ਵਿਚ ਬਹੁਤੇ ਤੱਤ ਹਨ, ਤੇ, ਕਿਸੇ (ਵਰਨ ਵਾਲੇ) ਵਿਚ ਥੋੜ੍ਹੇ ਤੱਤ ਹਨ ।੪।
Who can say which is less, and which is more? ।।4।।

ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥
kahat naanak ih jeeau karam ba(n)dh hoiee ||
ਨਾਨਕ ਆਖਦਾ ਹੈ—(ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਸ਼ੂਦਰ ਹੈ) ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਦਾ ਬੱਝਾ ਹੋਇਆ ਹੈ ।
Says Nanak, this soul is bound by its actions.

ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥੫॥੧॥
bin satigur bheTe mukat na hoiee ।।1।।
ਗੁਰੂ ਨੂੰ ਮਿਲਣ ਤੋਂ ਬਿਨਾ (ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ ।੫।੧।
Without meeting the True Guru, it is not liberated. ।।1।।

Guru Amar Daas Ji in Raag Bhairao - 1128

#Gurbani@LearnPanjabi
🙏7
Everyday Punjabi Sentences:

1. ਆਪਾਂ ਪਹਿਲਾਂ ਵੀ ਕਿਤੇ ਮਿਲੇ ਆਂ।
Aapan pehlan vi kite mile aan.
We have met somewhere before.

2. ਮੈਨੂੰ ਥੋੜ੍ਹਾ-ਥੋੜ੍ਹਾ ਯਾਦ ਆ ਰਿਹਾ ਏ।
Mainu thoda-thoda yaad aa riha e.
I am starting to remember a little.

3. ਮੈਂ ਤੁਹਾਨੂੰ ਪਹਿਲਾਂ ਵੀ ਕਿਤੇ ਦੇਖਿਆ ਏ।
Mai tuhanu pehlan vi kite dekhya e.
I have seen you somewhere before.

4. ਆਪਾਂ ਪਿਛਲੇ ਸਾਲ ਮਨਿੰਦਰ ਦੇ ਵਿਆਹ ਉੱਤੇ ਮਿਲੇ ਸੀ।
Aapan pichhle saal Maninder de viaah utte mile si.
We met at Maninder's wedding last year.

5. ਹਾਂਜੀ! ਮੈਨੂੰ ਹੁਣ ਚੇਤਾ ਆਇਆ, ਆਪਾਂ ਵਿਆਹ 'ਤੇ ਮਿਲੇ ਸੀ।
Haanji! Mainu hun cheta aaya, aapan viaah te mile si.
Yes! I remember now, we met at the wedding.

#Everyday_sentences@LearnPanjabi
3👏2👌2🔥1💯1
Ordinal Numbers in Punjabi (1-20)

ਪਹਿਲਾ (Paela): First
ਦੂਜਾ (Dooja): Second
ਤੀਜਾ (Teeja): Third
ਚੌਥਾ (Chautha): Forth
ਪੰਜਵਾਂ (Panjwa'n): Fifth
ਛੇਵਾਂ (Chhewa'n): Sixth
ਸੱਤਵਾਂ (Sattwa'n): Seventh
ਅੱਠਵਾਂ (Atthwa'n): Eighth
ਨੌਂਵਾਂ (Naunwa'n): Ninth
ਦਸਵਾਂ (Daswa'n): Tenth
ਗਿਆਰਵਾਂ (Geyarwa'n): Eleventh
ਬਾਰ੍ਹਵਾਂ (Bahrwa'n): Twelfth
ਤੇਰ੍ਹਵਾਂ (Tehrwa'n): Thirteenth
ਚੌਦ੍ਹਵਾਂ (Chaudhwa'n): Fourteenth
ਪੰਦਰ੍ਹਵਾਂ (Pandharwa'n): Fifteenth
ਸੋਲ੍ਹਵਾਂ (Sohlwa'n): Sixteenth
ਸਤਾਰ੍ਹਵਾਂ (Sataahrwa'n): Seventeenth
ਅਠਾਰ੍ਹਵਾਂ (Athaahrwa'n): Eighteenth
ਉੱਨ੍ਹੀਵਾਂ (Unnheenwa'n): Nineteenth
ਵੀਹਵਾਂ (Veehwa'n): Twentieth

#LearnPunjabi@LearnPanjabi
3👍31🔥1👏1👌1😍1
Everyday Punjabi Sentences:

1. ਗਰਮੀ ਬਹੁਤ ਆ, ਪੱਖਾ ਚਲਾਓ।
Garmi bahut aa, pakhkha chalaao.
It is very hot, turn on the fan.

2. ਬਾਹਰ ਦਰਖਤਾਂ ਦੀ ਛਾਵੇਂ ਬੈਠਦੇ ਆਂ।
Baahar darakhtaan di chhaven baithde aan.
Let's sit outside in the shade of the trees.

3. ਇੰਨੀ ਗਰਮੀ ਵਿੱਚ ਠੰਡੀ-ਠਾਰ ਕੁਲਫ਼ੀ ਖਾਣ ਦਾ ਵੱਖਰਾ ਹੀ ਨਜ਼ਾਰਾ ਏ।
Inni garmi vich thandi-thaar kulfi khaan da vakhra hi nazara e.
Eating ice-cold kulfi in such heat is a special experience.

4. ਇੰਨੀ ਗਰਮੀ ਵਿੱਚ ਤਾਂ AC ਵੀ ਕੁਝ ਨਹੀਂ ਕਰਦਾ।
Inni garmi vich tan AC vi kujh nahi karda.
In such heat, even the AC does not do much.

5. ਗਰਮੀਆਂ ਵਿੱਚ ਦਿਨ ਵੱਡੇ ਹੋ ਜਾਂਦੇ ਨੇ।
Garmiyan vich din vadde ho jande ne.
In summer, the days become longer.

#Everyday_sentences@LearnPanjabi
2👍1🔥1👏1👌1
ਉਲਾਂਘ (ulaangh) (also ਲਾਂਘ (laangh) in speaking)

ਲੰਮਾ ਕਦਮ, ਪਲਾਂਘ। ਕਿਸੇ ਲੰਮੇ ਕਦਮ ਦੁਆਰਾ ਤੈਅ ਕੀਤੀ ਗਈ ਦੂਰੀ।

A long step or stride; the distance covered by a single long step.

ਉਸਨੇ ਇੱਕ ਲਾਂਘ ਪੁੱਟੀ।
ਦੋ ਲਾਂਘਾਂ ਵਿੱਚ ਹੀ ਉਹ ਦਰਵਾਜ਼ੇ ਤੱਕ ਪਹੁੰਚ ਗਿਆ।

#Wordoftheday@LearnPanjabi
👌3👍2👏1
Everyday Punjabi Sentences:

1. ਮੈਨੂੰ ਪੰਜਾਬੀ ਬੋਲਣੀ ਬਹੁਤ ਪਸੰਦ ਏ।
Mainu Punjabi bolni bahut pasand e.
I really like speaking Punjabi.

2. ਮੈਂ ਪੰਜਾਬੀ ਬੋਲਣੀ ਸਿੱਖਣੀ ਆ।
Mai Punjabi bolni sikhni aa.
I want to learn to speak Punjabi.

3. ਮੈਨੂੰ ਪੰਜਾਬੀ ਗਾਣੇ ਬਹੁਤ ਵਧੀਆ ਲਗਦੇ ਨੇ।
Mainu Punjabi gaane bahut vadhiya lagde ne.
I really like Punjabi songs.

4. ਪੰਜਾਬੀ ਬਹੁਤ ਮਿੱਠੀ ਬੋਲੀ ਏ।
Punjabi bahut mithi boli e.
Punjabi is a very sweet language.

5. ਮੈਂ ਪੰਜਾਬ ਘੁੰਮਣ ਜਾਣਾ ਏ।
Mai Punjab ghumman jaana e.
I am going to visit Punjab.

#Everyday_sentences@LearnPanjabi
👏1👌1💯1