Telegram ਸਿੱਖੋ
552 subscribers
57 photos
2 videos
7 links
ਟੈਲੀਗ੍ਰਾਮ ਬਾਰੇ ਕੁੱਝ ਮੁਢਲੀ ਜਾਣਕਾਰੀ
Download Telegram
This media is not supported in your browser
VIEW IN TELEGRAM
ਵੱਟਸਐਪ ਦੀ Privacy Policy (ਪਰਦੇਦਾਰੀ ਨਿਯਮ) ਬਦਲਣ ਤੋਂ ਬਾਦ ਬਹੁਤ ਸਾਰੇ ਵਰਤੋਂਕਾਰ ਇਸਦੇ ਬਦਲ ਲੱਭਣ ਲੱਗੇ ਹਨ। ਹਾਲਾਂਕਿ ਕਈਆਂ ਲਈ ਇਹ ਕੋਈ ਖਾਸ ਗੱਲ ਨਹੀਂ ਪਰ ਕੁੱਝ ਵਰਤੋਂਕਾਰ ਇਸਨੂੰ ਅਹਿਮੀਅਤ ਦਿੰਦੇ ਵੀ ਹਨ। ਬਾਕੀ ਜੇ ਤੁਸੀਂ ਸੰਸਾਰ ਵਿੱਚ ਸਰਮਾਏਦਾਰੀ ਤੇ ਤਾਨਾਸ਼ਾਹੀ ਸਰਕਾਰਾਂ ਖ਼ਿਲਾਫ਼ ਜੰਗ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਵੱਟਸਐਪ ਤੋਂ ਦੂਰ ਹੋਣਾ ਹੀ ਪਵੇਗਾ। ਨਵੇਂ ਮੈਸੰਜਰਾਂ ਬਾਰੇ ਰਲੇ-ਮਿਲੇ ਪ੍ਰਤੀਕਰਮ ਤੇ ਪੋਸਟਾਂ ਸ਼ੇਅਰ ਹੋ ਰਹੀਆਂ ਹਨ, ਬਾਕੀ ਦੇਖੋ-ਦੇਖੀ ਵੀ ਮਗਰ ਲਗਦੇ ਹਨ। ਜੋ ਨਾਮ ਸਾਮ੍ਹਣੇ ਆ ਰਹੇ ਹਨ, ਜ਼ਿਆਦਾਤਰ ਅਜਿਹੇ ਹਨ ਜਿਨ੍ਹਾਂ ਦੀ ਕਿਸੇ ਨੇ ਐਡ ਵਗੈਰਾ ਦੇਖੀ ਹੁੰਦੀ ਹੈ। ਪਰ ਨਵੇਂ ਮੈਸੰਜਰਾਂ ਦੀ Future Policy ਬਾਰੇ ਕੋਈ ਚਰਚਾ ਨਹੀਂ ਕਰ ਰਿਹਾ ਤੇ ਨਾ ਹੀ ਕੋਈ ਜਾਣਦਾ। ਪੇਸ਼ ਨੇ ਟੈਲੀਗ੍ਰਾਮ ਬਾਰੇ ਕੁੱਝ ਤੱਥ-

🔺 ਟੈਲੀਗ੍ਰਾਮ ਦੀ ਸ਼ੁਰੂਆਤ ਵੀ ਵੱਟਸਐਪ ਦੇ ਨਾਲ ਹੀ ਲਗਭਗ 2011-12 ਚ ਹੋਈ ਸੀ, ਪਰ ਭਾਰਤ ਵਿੱਚ ਇਹ ਸਤੰਬਰ-2015 ਵਿੱਚ ਟੈਲੀਗ੍ਰਾਮ ਵੱਲੋਂ ਚੈਨਲ ਫੀਚਰ ਸ਼ੁਰੂ ਕਰਨ ਤੋਂ ਬਾਦ ਹੋਈ

🔺 ਦੇਖਣ ਨੂੰ ਇਸਦਾ Front End (ਉੱਪਰੋਂ ਦਿਸਦਾ ਹਿੱਸਾ) ਵੱਟਸਐਪ ਵਰਗਾ ਹੀ ਹੈ, ਪਰ Back End (ਅੰਦਰੂਨੀ ਬਣਤਰ) ਫ਼ੇਸਬੁੱਕ-ਯੂਟਿਊਬ ਵਾਂਗ ਦਮਦਾਰ ਹੈ

🔺 ਇਸਦੇ ਨਾਲ ਘੱਟ ਵਰਤੋਂਕਾਰ ਜੁੜਨ ਦਾ ਕਾਰਣ ਸੀ, ਕਿ ਇਹ ਬਿਨਾਂ ਐਡ ਕੀਤਿਆਂ ਵਧ-ਫੁੱਲ ਰਹੀ ਹੈ, ਇਸਦਾ ਕੋਈ ਦਫ਼ਤਰ ਨਹੀਂ, ਕੋਈ ਸਟਾਫ਼ ਨਹੀਂ, ਸਿਰਫ਼ ਵਲੰਟੀਅਰਾਂ ਦੁਆਰਾ Promote ਤੇ Develop ਹੋ ਰਹੀ ਹੈ

🔺 ਪਹਿਲੇ 5 ਕੁ ਸਾਲਾਂ ਵਿੱਚ 20 ਕਰੋੜ ਵਰਤੋਂਕਾਰ ਜੁੜੇ, ਅਗਲੇ 20 ਕਰੋੜ 2 ਸਾਲ ਵਿੱਚ ਤੇ ਜਨਵਰੀ 2021 'ਚ 72 ਘੰਟਿਆਂ ਵਿੱਚ 2.5 ਕਰੋੜ ਵਰਤੋਂਕਾਰ ਜੁੜੇ, ਬਹੁਤ ਸਾਰੀਆਂ ਕੰਪਨੀਆਂ, ਸਰਕਾਰਾਂ ਤੇ ਨਾਮੀ ਹਸਤੀਆਂ ਵੀ ਜੁੜ ਰਹੀਆਂ ਹਨ

🔺 ਜਨਵਰੀ-2021 ਦੇ ਪਹਿਲੇ ਹਫ਼ਤੇ ਟੈਲੀਗ੍ਰਾਮ ਦੇ ਵਰਤੋਂਕਾਰਾਂ ਦੀ ਕੁੱਲ ਗਿਣਤੀ 50 ਕਰੋੜ ਟੱਪ ਗਈ ਹੈ ਤੇ ਇਹ ਮੈਸੰਜਰ ਦੁਨੀਆਂ ਦੇ ਪਹਿਲੇ ਪੰਜ ਮੈਸੰਜਰਾਂ ਵਿੱਚ ਸ਼ੁਮਾਰ ਹੋ ਗਿਆ ਹੈ

🔺 ਇਸਦੇ ਫ਼ੀਚਰਾਂ ਨੂੰ ਦੇਖੀਏ ਤਾਂ ਇਹ Cloud ਮੈਸੰਜਰ ਹੈ, ਮਤਲਬ ਇਸਤੇ ਜੋ ਵੀ ਡਾਟਾ ਸ਼ੇਅਰ ਕੀਤਾ ਜਾਂਦਾ, ਉਹ ਓਦੋਂ ਤੱਕ ਰਹੇਗਾ, ਜਦ ਤੱਕ ਕੋਈ ਡਿਲੀਟ ਨਾ ਕਰੇ। ਇਸਦੇ ਗਰੁੱਪਾਂ ਨਾਲ 2 ਲੱਖ ਮੈਂਬਰ ਜੁੜ ਸਕਦੇ ਹਨ ਤੇ ਚੈਨਲਾਂ ਨਾਲ ਅਣਗਿਣਤ। ਗਰੁੱਪ ਵਿੱਚ ਵਾਇਸ ਚੈਟ ਵੀ ਕਰ ਸਕਦੇ ਹੋ। 2GB ਤੱਕ ਦੀ ਫਾਈਲ ਸ਼ੇਅਰ ਹੋ ਸਕਦੀ ਹੈ, ਹਰ ਪੋਸਟ ਦਾ ਲਿੰਕ ਹੈ, ਸਿੱਧਾ ਫਾਰਵਰਡ ਕਰ ਸਕਦੇ ਓ। ਪੋਸਟ ਕਦੇ ਵੀ Edit/Delete ਕਰ ਸਕਦੇ ਓ

🔺 ਟੈਲੀਗ੍ਰਾਮ ਆਪਣੇ ਵਰਤੋਂਕਾਰ ਦਾ ਸੰਪਰਕ ਨੰਬਰ, ਖਾਤਾ ਨਾਮ ਤੇ Bio ਤੋਂ ਬਿਨਾਂ ਹੋਰ ਕੋਈ ਜਾਣਕਾਰੀ ਸਟੋਰ ਨਹੀਂ ਕਰਦੀ, ਪ੍ਰਾਈਵੇਟ ਬਾਕਸ ਜਾਂ ਗਰੁੱਪਾਂ ਵਿੱਚ ਚੈਟ ਕਰਦੇ ਸਮੇਂ ਫ਼ੋਨ ਨੰਬਰ ਨਹੀਂ ਦਿਖਦਾ

🔺 ਇੱਕ ਤੋਂ ਵੱਧ Devices 'ਤੇ ਚਲਾਈ ਜਾ ਸਕਦੀ ਹੈ, ਇੱਕੋ ਐਪ ਵਿੱਚ 3 ਖਾਤੇ ਖੋਲ੍ਹ ਸਕਦੇ ਓ, Android, iOS ਤੇ Windows 'ਤੇ ਚਲਾ ਸਕਦੇ ਓ

🔺 ਟੈਲੀਗ੍ਰਾਮ ਦੀ ਭਵਿੱਖੀ ਯੋਜਨਾ ਬੜੀ ਸਾਫ਼ ਤੇ ਸਪੱਸ਼ਟ ਹੈ, ਕਦੇ ਵੀ ਕਿਸੇ ਹੋਰ ਕੰਪਨੀ ਨੂੰ ਵੇਚੀ ਨਹੀਂ ਜਾਵੇਗੀ, ਜੋ ਫੀਚਰ ਅੱਜ ਮੁਫ਼ਤ ਹਨ ਉਹ ਹਮੇਸ਼ਾ ਮੁਫ਼ਤ ਰਹਿਣਗੇ, ਨਵੇਂ ਸ਼ੁਰੂ ਕੀਤੇ ਜਾਣ ਵਾਲੇ ਫੀਚਰ Paid ਹੋ ਵੀ ਸਕਦੇ ਹਨ ਤੇ ਨਹੀਂ ਵੀ, ਜੇ ਕਦੇ ਟੈਲੀਗ੍ਰਾਮ ਐਡ ਰਾਹੀਂ ਕਮਾਈ ਕਰਨਾ ਸ਼ੁਰੂ ਕਰੇਗੀ ਤਾਂ ਇਸਦਾ ਕੁੱਝ ਹਿੱਸਾ ਚੈਨਲ ਚਲਾਉਣ ਵਾਲਿਆਂ ਨੂੰ ਰਾਇਲਟੀ ਵਜੋਂ ਦਿੱਤਾ ਜਾਵੇਗਾ (ਜਿਵੇਂ ਯੂਟਿਊਬ ਦਿੰਦਾ ਹੈ), ਪ੍ਰਾਈਵੇਟ ਚੈਟ ਤੇ ਗਰੁੱਪਾਂ ਵਿੱਚ ਐਡ ਕਦੇ ਨਹੀਂ ਲਗਾਈ ਜਾਵੇਗੀ, ਭਵਿੱਖੀ ਯੋਜਨਾ ਬਾਰੇ ਜ਼ਿਆਦਾ ਵੇਰਵਾ ਟੈਲੀਗ੍ਰਾਮ ਦੇ ਮਾਲਕ ਦੇ ਸੰਦੇਸ਼ https://t.me/durov/142 ਵਿੱਚ ਪੜ੍ਹ ਸਕਦੇ ਹੋ

🔺 ਜਦੋਂ ਕੋਈ ਨਵੀਂ ਕੰਪਨੀ ਅੱਗੇ ਵਧਦੀ ਹੈ ਤਾਂ ਪਹਿਲਾਂ ਤੋਂ ਮਾਰਕੀਟ ਵਿੱਚ ਧੁਨੰਤਰਾਂ ਦੁਆਰਾ ਇਸਦੇ ਖ਼ਿਲਾਫ਼ ਭੰਡੀ-ਪ੍ਰਚਾਰ ਵੀ ਕੀਤਾ ਜਾਂਦਾ ਹੈ, ਟੈਲੀਗ੍ਰਾਮ ਦੀ ਵਧਦੀ ਲੋਕਪ੍ਰਿਅਤਾ ਕਾਰਣ ਇਸਦੇ ਖਿਲਾਫ਼ ਵੀ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ, ਜਿਸਦਾ ਜਵਾਬ ਇਸਦੇ ਮਾਲਕ ਨੇ https://t.me/durov/145 ਪੋਸਟ ਵਿੱਚ ਦਿੱਤਾ ਹੈ
This media is not supported in your browser
VIEW IN TELEGRAM